Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
January
30
ਖੁਦ.ਕੁਸ਼ੀ ਦੀ ਕੋਸ਼ਿਸ਼ ਕੀਤੀ ਤਾਂ ਸਟਾਂਪ ਉਤੇ ਲਿਖ ਕੇ ਦਿੱਤਾ ਭਰੋਸਾ, ਫਿਰ ਵੀ ਵਿਆਹ ਤੋਂ ਇਕ ਦਿਨ ਪਹਿਲਾਂ ਗਾਇਬ ਹੋ ਗਿਆ ਮੁੰਡਾ, ਹੈਰਾਨ ਕਰ ਦੇਵੇਗਾ ਮਾਮਲਾ
Latest News
Punjab
ਖੁਦ.ਕੁਸ਼ੀ ਦੀ ਕੋਸ਼ਿਸ਼ ਕੀਤੀ ਤਾਂ ਸਟਾਂਪ ਉਤੇ ਲਿਖ ਕੇ ਦਿੱਤਾ ਭਰੋਸਾ, ਫਿਰ ਵੀ ਵਿਆਹ ਤੋਂ ਇਕ ਦਿਨ ਪਹਿਲਾਂ ਗਾਇਬ ਹੋ ਗਿਆ ਮੁੰਡਾ, ਹੈਰਾਨ ਕਰ ਦੇਵੇਗਾ ਮਾਮਲਾ
January 30, 2024
Voice of Punjab
ਖੁਦ.ਕੁਸ਼ੀ ਦੀ ਕੋਸ਼ਿਸ਼ ਕੀਤੀ ਤਾਂ ਸਟਾਂਪ ਉਤੇ ਲਿਖ ਕੇ ਦਿੱਤਾ ਭਰੋਸਾ, ਫਿਰ ਵੀ ਵਿਆਹ ਤੋਂ ਇਕ ਦਿਨ ਪਹਿਲਾਂ ਗਾਇਬ ਹੋ ਗਿਆ ਮੁੰਡਾ, ਹੈਰਾਨ ਕਰ ਦੇਵੇਗਾ ਮਾਮਲਾ
ਵੀਓਪੀ ਬਿਊਰੋ, ਅੰਮ੍ਰਿਤਸਰ-ਅੰਮ੍ਰਿਤਸਰ ਵਿੱਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਮਾਮਲਾ ਅੰਮ੍ਰਿਤਸਰ ਦੇ ਥਾਣਾ ਮਕਬੂਲਪੁਰਾ ਦਾ ਹੈ ਜਿਥੇ ਪ੍ਰੇਮ ਸੰਬੰਧਾਂ ਦੇ ਚਲਦਿਆ ਪ੍ਰੇਮੀ ਜੌੜੇ ਵੱਲੋਂ ਪਰਿਵਾਰ ਦੀ ਸਹਿਮਤੀ ਨਾਲ ਵਿਆਹ ਕਰਵਾਇਆ ਜਾ ਰਿਹਾ ਸੀ। ਜਿਸ ਦੀਆਂ ਤਿਆਰੀਆਂ ਵੀ ਕਰੀਬ ਕਰੀਬ ਪੂਰੀਆਂ ਕਰ ਲਈਆਂ ਗਈਆਂ ਸਨ ਪਰ ਵਿਆਹ ਤੋਂ ਇਕ ਦਿਨ ਪਹਿਲਾਂ ਲਾੜਾ ਆਪਣੇ ਘਰੋਂ ਫ਼ਰਾਰ ਹੋ ਗਿਆ। ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਵਿਆਹ ਵਾਲੇ ਲੜਕੇ ਉਤੇ ਗੰਭੀਰ ਇਲਜ਼ਾਮ ਲਗਾਏ ਹਨ। ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਲੜਕੇ ਦਾ ਪਰਿਵਾਰ ਉਹਨਾਂ ਦੇ ਸਾਰੇ ਰੀਤੀ ਰਿਵਾਜ਼ਾਂ ਵਿੱਚ ਸ਼ਾਮਿਲ ਹੋਇਆ ਸੀ। ਦੋਵੇਂ ਪਰਿਵਾਰਾਂ ਵੱਲੋਂ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਪਰ ਵਿਆਹ ਤੋਂ ਪਹਿਲਾਂ ਲੜਕਾ ਘਰੋਂ ਕਿਤੇ ਚਲਾ ਗਿਆ।
ਕੁੜੀ ਵਾਲੇ ਉਨ੍ਹਾਂ ਦੇ ਘਰ ਪਹੁੰਚੇ ਤਾਂ ਪੂਰਾ ਪਰਿਵਾਰ ਹੀ ਘਰੋਂ ਗਾਇਬ ਮਿਲਿਆ। ਇਸ ਘਟਨਾ ਤੋਂ ਬਾਅਦ ਲੜਕੀ ਦੇ ਰਿਸ਼ਤੇਦਾਰਾਂ ਵੱਲੋਂ ਲੜਕੇ ਖਿਲਾਫ਼ ਮਕਬੂਲਪੁਰਾ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਲੜਕੇ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇ। ਪੁਲਿਸ ਕੋਲ ਪਹੁੰਚਿਆ ਮਾਮਲਾ ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਇਸ ਮਾਮਲੇ ਸਬੰਧੀ ਸ਼ਿਕਾਇਤ ਮਿਲੀ ਹੈ। ਜਿਸ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਲੜਕੀ ਦੇ ਪਰਿਵਾਰਿਕ ਮੈਂਬਰਾਂ ਭਰੋਸਾ ਦਵਾਇਆ ਕਿ ਜਾਂਚ ਤੋਂ ਬਾਅਦ ਲੜਕੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਲਾੜੀ ਨੇ ਦੱਸਿਆ ਕਿ ਉਹ ਗੁਰੂਨਾਨਕ ਪੁਰਾ ਵਾਸੀ ਮਨਦੀਪ ਸਿੰਘ ਨਾਲ ਕਰੀਬ ਡੇਢ ਸਾਲ ਤੋਂ ਰਿਲੇਸ਼ਨ ਵਿਚ ਸੀ। ਉਸ ਸਮੇਂ ਲੜਕੇ ਨੇ ਵਿਆਹ ਦਾ ਵਾਅਦਾ ਕੀਤਾ। ਹਾਲਾਂਕਿ ਕਈ ਵਾਰ ਉਸ ਨੇ ਵਿਆਹ ਦੀ ਗੱਲ ਟਾਲੀ। ਮਨਦੀਪ ਦੇ ਟਾਲਮਟੋਲ ਕਰਨ ਉਤੇ ਛੇ ਮਹੀਨੇ ਪਹਿਲਾਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਦੋਵਾਂ ਪਰਿਵਾਰਾਂ ਵਿਚ ਵਿਆਹ ਲਈ ਸਹਿਮਤੀ ਬਣੀ। ਉਸ ਸਮੇਂ ਮਨਦੀਪ ਨੇ ਸਟਾਂਪ ਉਤੇ ਲਿਖ ਕੇ ਦਿੱਤਾ ਸੀ ਕਿ ਉਹ ਵਿਆਹ ਜ਼ਰੂਰ ਕਰਵਾਏਗਾ ਪਰ ਵਿਆਹ ਵਾਲੇ ਦਿਨ ਤੋਂ ਇਕ ਦਿਨ ਪਹਿਲਾਂ ਉਹ ਗਾਇਬ ਹੋ ਗਿਆ।
Post navigation
ਦੇਵੀ ਤਾਲਾਬ ਮੰਦਿਰ ਦੇ ਸਰੋਵਰ ਵਿਚੋਂ ਮਿਲੀ ਲਾ.ਸ਼, ਸੇਵਾਦਾਰ ਨੇ ਵੇਖੀ ਤਾਂ ਮਚ ਗਈ ਹਫੜਾ-ਦਫੜੀ
ਹੰਗਾਮੇ ਮਗਰੋਂ ਚੰਡੀਗੜ੍ਹ ਦੇ ਮੇਅਰ ਦੀ ਚੋਣ ਮੁਕੰਮਲ, ਭਾਜਪਾ ਨੇ ਮਾਰੀ ਬਾਜ਼ੀ, ਮਨੋਜ ਸੋਨਕਰ ਜਿੱਤੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us