ਗਿਆਨਵਾਪੀ ਮਸਜਿਦ ਦੇ ਮਾਮਲੇ ‘ਚ ਵੱਡਾ ਫੈਸਲਾ, ਅਦਾਲਤ ਨੇ ਹਿੰਦੂ ਪੱਖ ਨੂੰ ਪੂਜਾ ਕਰਨ ਦੀ ਦਿੱਤੀ ਇਜਾਜ਼ਤ, 7 ਦਿਨਾਂ ‘ਚ ਪੁਜਾਰੀ ਹੋਣਗੇ ਨਿਯੁਕਤ

ਗਿਆਨਵਾਪੀ ਮਸਜਿਦ ਦੇ ਮਾਮਲੇ ‘ਚ ਵੱਡਾ ਫੈਸਲਾ, ਅਦਾਲਤ ਨੇ ਹਿੰਦੂ ਪੱਖ ਨੂੰ ਪੂਜਾ ਕਰਨ ਦੀ ਦਿੱਤੀ ਇਜਾਜ਼ਤ, 7 ਦਿਨਾਂ ‘ਚ ਪੁਜਾਰੀ ਹੋਣਗੇ ਨਿਯੁਕਤ

ਵਾਰਾਣਸੀ (ਵੀਓਪੀ ਬਿਊਰੋ)- ਗਿਆਨਵਾਪੀ ਮਾਮਲੇ ਵਿੱਚ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਹੈ ਕਿ ਵਾਰਾਣਸੀ ਜ਼ਿਲ੍ਹਾ ਅਦਾਲਤ ਨੇ ਹਿੰਦੂ ਪੱਖ ਨੂੰ ਗਿਆਨਵਾਪੀ ਦੇ ਵਿਆਸ ਜੀ ਬੇਸਮੈਂਟ ਵਿੱਚ ਪੂਜਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਬੇਸਮੈਂਟ ‘ਚ 31 ਸਾਲ ਯਾਨੀ 1993 ਤੋਂ ਪੂਜਾ ‘ਤੇ ਰੋਕ ਸੀ।

ਅਦਾਲਤ ਨੇ ਕਿਹਾ ਕਿ ਵਾਰਾਣਸੀ ਦੇ ਜ਼ਿਲਾ ਮੈਜਿਸਟ੍ਰੇਟ 7 ਦਿਨਾਂ ਦੇ ਅੰਦਰ ਪੁਜਾਰੀ ਨਿਯੁਕਤ ਕਰਨਗੇ, ਇਸ ਨਾਲ ਵਿਆਸ ਪਰਿਵਾਰ ਪੂਜਾ ਸ਼ੁਰੂ ਕਰ ਸਕਦਾ ਹੈ। ਵਾਰਾਣਸੀ ਦੇ ਜ਼ਿਲ੍ਹਾ ਜੱਜ ਡਾਕਟਰ ਅਜੇ ਕ੍ਰਿਸ਼ਨ ਵਿਸ਼ਵੇਸ਼ ਦੀ ਅਦਾਲਤ ‘ਚ ਮੰਗਲਵਾਰ ਨੂੰ ਹਿੰਦੂ ਅਤੇ ਮੁਸਲਿਮ ਦੋਹਾਂ ਪੱਖਾਂ ਦੀਆਂ ਦਲੀਲਾਂ ਪੂਰੀਆਂ ਹੋ ਗਈਆਂ।

ਗਿਆਨਵਾਪੀ ਮਸਜਿਦ ਵਿੱਚ ਇੱਕ ਤਹਿਖਾਨਾ ਹੈ, ਜਿਸ ਵਿੱਚ ਸੋਮਨਾਥ ਵਿਆਸ ਇੱਕ ਦੇਵਤੇ ਦੀ ਮੂਰਤੀ ਦੀ ਪੂਜਾ ਕਰਦੇ ਸਨ। ਜ਼ਿਲ੍ਹਾ ਜੱਜ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਵਿਸ਼ਵਨਾਥ ਮੰਦਰ ਦੇ ਪੁਜਾਰੀਆਂ ਵੱਲੋਂ ਪੂਜਾ ਕਰਵਾਈ ਜਾਵੇ ਅਤੇ ਬੈਰੀਕੇਡਾਂ ਨੂੰ ਹਟਾਉਣ ਦਾ ਪ੍ਰਬੰਧ ਕੀਤਾ ਜਾਵੇ। ਪਟੀਸ਼ਨ ‘ਚ ਸੋਮਨਾਥ ਵਿਆਸ ਜੀ ਦੇ ਪੋਤੇ ਸ਼ੈਲੇਂਦਰ ਪਾਠਕ ਨੇ ਬੇਸਮੈਂਟ ‘ਚ ਪੂਜਾ ਕਰਨ ਦੀ ਇਜਾਜ਼ਤ ਮੰਗੀ ਸੀ।

ਜ਼ਿਲ੍ਹਾ ਪ੍ਰਸ਼ਾਸਨ ਨੇ 17 ਜਨਵਰੀ ਨੂੰ ਅਦਾਲਤ ਦੇ ਹੁਕਮਾਂ ਤਹਿਤ ਵਿਆਸ ਜੀ ਦੀ ਬੇਸਮੈਂਟ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਏ.ਐਸ.ਆਈ ਵੱਲੋਂ ਸਰਵੇਖਣ ਦੌਰਾਨ ਬੇਸਮੈਂਟ ਦੀ ਸਫ਼ਾਈ ਕੀਤੀ ਗਈ।
error: Content is protected !!