ਬਿਮਾਰੀ ਠੀਕ ਨਾ ਹੋਈ ਤਾਂ ਦੇ ਦਿੱਤੀ ਗਈ ਇੱਛਾ ਮੌ.ਤ, ਮਨਜ਼ੂਰੀ ਮਿਲਣ ਉਤੇ ਦੋਸਤਾਂ ਨੂੰ ਲਿਖਿਆ-ਖੁਸ਼ ਹੋ ਜਾਓ, ਮੇਰੀ ਇੱਛਾ ਮੌਤ ਮਨਜ਼ੂਰ ਹੋ ਗਈ

ਬਿਮਾਰੀ ਠੀਕ ਨਾ ਹੋਈ ਤਾਂ ਦੇ ਦਿੱਤੀ ਗਈ ਇੱਛਾ ਮੌ.ਤ, ਮਨਜ਼ੂਰੀ ਮਿਲਣ ਉਤੇ ਦੋਸਤਾਂ ਨੂੰ ਲਿਖਿਆ-ਖੁਸ਼ ਹੋ ਜਾਓ, ਮੇਰੀ ਇੱਛਾ ਮੌ.ਤ ਮਨਜ਼ੂਰ ਹੋ ਗਈ


ਵੀਓਪੀ ਬਿਊਰੋ, ਇੰਟਰਨੈਸ਼ਨਲ-ਦੋਸਤੋ, ਇਹ ਮੇਰਾ ਆਖਰੀ ਸੁਨੇਹਾ ਹੈ। ਤੁਹਾਡੇ ਸਾਰਿਆਂ ਦੇ ਪਿਆਰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਮੈਂ ਆਪਣੇ ਪਰਿਵਾਰ ਨਾਲ ਕੁਝ ਸਮਾਂ ਬਿਤਾਵਾਂਗੀ ਅਤੇ ਸ਼ਨੀਵਾਰ ਨੂੰ ਕਿਸੇ ਵੀ ਸਮੇਂ ਇਸ ਸੰਸਾਰ ਨੂੰ ਸਦਾ ਲਈ ਛੱਡ ਜਾਵਾਂਗੀ।
ਇਹ ਸ਼ਬਦ ਹਨ ਨੀਦਰਲੈਂਡ ਦੀ ਰਹਿਣ ਵਾਲੀ 28 ਸਾਲਾ ਲੋਰੇਨ ਹੋਵ ਦੇ ਹਨ। ਲੋਰੇਨ ਹੁਣ ਇਸ ਦੁਨੀਆ ਵਿਚ ਨਹੀਂ ਹੈ। ਦਰਅਸਲ, ਲੋਰੇਨ ਹੋਵ ਲੰਬੇ ਸਮੇਂ ਤੋਂ ਦੁਰਲੱਭ ਕ੍ਰੋਨਿਕ ਥਕਾਵਟ ਸਿੰਡਰੋਮ ਤੋਂ ਪੀੜਤ ਸੀ। ਇਸ ਕਾਰਨ ਉਸ ਨੂੰ ਕਾਫੀ ਤਕਲੀਫ ਹੋ ਰਹੀ ਸੀ।


ਉਸ ਨੂੰ ਜਨਵਰੀ ਨੂੰ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਪਰਿਵਾਰ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਸਵੈ ਇੱਛਾ ਮੌ.ਤ ਦਿੱਤੀ ਗਈ। ਹਵੇ ਨੇ ਆਪਣਾ ਆਖਰੀ ਸੰਦੇਸ਼ ਉਦੋਂ ਲਿਖਿਆ ਜਦੋਂ ਇੱਛਾ ਮੌਤ ਦੀ ਮਨਜ਼ੂਰੀ ਲਈ ਦਸਤਾਵੇਜ਼ ਤਿਆਰ ਕੀਤੇ ਜਾ ਰਹੇ ਸਨ। ਮੰਗ ਮੰਨੇ ਜਾਣ ਤੋਂ ਬਾਅਦ ਹੀ ਉਨ੍ਹਾਂ ਨੇ ਲਿਖਿਆ ਕਿ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਮੇਰੀ ਇੱਛਾ ਮੌ.ਤ ਦੀ ਮੰਗ ਮੰਨ ਲਈ ਗਈ ਹੈ।

error: Content is protected !!