ਨਨਾਣ ਦੇ ਘਰਵਾਲੇ ਨਾਲ ਬਣਾ ਲਏ ਨਾਜਾਇਜ਼ ਸੰਬੰਧ, ਪਤੀ ਨੂੰ ਪਤਾ ਲੱਗਾ ਤਾਂ ਪਹੁੰਚਾ ਦਿੱਤਾ ਯਮਰਾਜ ਕੋਲ

ਨਨਾਣ ਦੇ ਘਰਵਾਲੇ ਨਾਲ ਬਣਾ ਲਏ ਨਾਜਾਇਜ਼ ਸੰਬੰਧ, ਪਤੀ ਨੂੰ ਪਤਾ ਲੱਗਾ ਤਾਂ ਪਹੁੰਚਾ ਦਿੱਤਾ ਯਮਰਾਜ ਕੋਲ

ਬਿਹਾਰ (ਵੀਓਪੀ ਬਿਊਰੋ) ਬਿਹਾਰ ਦੇ ਮੋਤੀਹਾਰੀ ‘ਚ ਹੇਮਰਾਜ ਕਤਲ ਮਾਮਲੇ ‘ਚ ਮੋਹਿਤਰੀ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਹੇਮਰਾਜ ਦਾ ਕਤਲ ਕਿਸੇ ਹੋਰ ਨੇ ਨਹੀਂ ਬਲਕਿ ਉਸਦੀ ਪਤਨੀ ਅਤੇ ਉਸਦੀ ਹੀ ਭੈਣ ਦੇ ਘਰਵਾਲੇ ਨੰਨਦੋਈਏ ਨੇ ਮਿਲ ਕੇ ਕੀਤਾ ਹੈ।

ਇਸ ਦਾ ਕਾਰਨ ਸਿਰਫ ਇਹ ਸੀ ਕਿ ਹੇਮਰਾਜ ਦੀ ਪਤਨੀ ਦੇ ਆਪਣੀ ਨਨਾਣ ਦੇ ਘਰਵਾਲੇ ਨਾਲ ਨਾਜਾਇਜ਼ ਸਬੰਧ ਸਨ। ਹੇਮਰਾਜ ਨੇ ਦੋਵਾਂ ਨੂੰ ਰੰਗੇ ਹੱਥੀਂ ਫੜ ਲਿਆ ਸੀ। ਉਦੋਂ ਤੋਂ ਉਹ ਦੋਵਾਂ ‘ਤੇ ਨਜ਼ਰ ਰੱਖ ਰਿਹਾ ਸੀ ਅਤੇ ਦੂਰ ਰਹਿਣ ਲਈ ਦਬਾਅ ਪਾ ਰਿਹਾ ਸੀ। ਇਸ ਕਾਰਨ ਦੋਵਾਂ ਨੇ ਮਿਲ ਕੇ ਹੇਮਰਾਜ ਦੇ ਕਤਲ ਦੀ ਸਾਜ਼ਿਸ਼ ਰਚੀ ਅਤੇ ਇੱਟ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ।

ਇਹ ਘਟਨਾ ਚੱਕੀਆ ਥਾਣਾ ਖੇਤਰ ਦੇ ਸ਼ੀਤਲਪੱਟੀ ਦੀ ਹੈ। ਕਤਲ ਤੋਂ ਬਾਅਦ ਦੱਸਿਆ ਗਿਆ ਕਿ ਹੇਮਰਾਜ ਨੂੰ ਘਰੋਂ ਬੁਲਾ ਕੇ ਅਣਪਛਾਤੇ ਬਦਮਾਸ਼ਾਂ ਨੇ ਮਾਰ ਦਿੱਤਾ ਸੀ। ਇਸ ਤੋਂ ਬਾਅਦ ਐਸਪੀ ਕਾਂਤੇਸ਼ ਮਿਸ਼ਰਾ ਨੇ ਚੱਕੀਆ ਦੇ ਐਸਡੀਪੀਓ ਸਤੇਂਦਰ ਕੁਮਾਰ ਸਿੰਘ ਦੀ ਅਗਵਾਈ ਵਿੱਚ ਇੱਕ ਟੀਮ ਦਾ ਗਠਨ ਕਰਕੇ ਕਤਲ ਕੇਸ ਦਾ ਪਰਦਾਫਾਸ਼ ਕਰਨ ਦੇ ਨਿਰਦੇਸ਼ ਦਿੱਤੇ।

error: Content is protected !!