ਮਹਿਲਾ ਜੱਜ ਨੇ ਕੀਤਾ ਸੁਸਾਇਡ, ਲਟਕਦੀ ਲਾ.ਸ਼ ਦੇ ਕੋਲੋਂ ਮਿਲਿਆ ਸੁਸਾਇਡ ਨੋਟ, ਇਸ ਗੱਲੋਂ ਰਹਿੰਦੀ ਸੀ ਪਰੇਸ਼ਾਨ

ਮਹਿਲਾ ਜੱਜ ਨੇ ਕੀਤਾ ਸੁਸਾਇਡ, ਲਟਕਦੀ ਲਾ.ਸ਼ ਦੇ ਕੋਲੋਂ ਮਿਲਿਆ ਸੁਸਾਇਡ ਨੋਟ, ਇਸ ਗੱਲੋਂ ਰਹਿੰਦੀ ਸੀ ਪਰੇਸ਼ਾਨ

ਬਦਾਯੂੰ (ਵੀਓਪੀ ਬਿਊਰੋ)- ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ‘ਚ ਮਹਿਲਾ ਜੱਜ ਜਯੋਤਸਨਾ ਰਾਏ ਦੀ ਲਾਸ਼ ਅੱਜ ਸਵੇਰੇ ਸਰਕਾਰੀ ਰਿਹਾਇਸ਼ ‘ਚ ਲਟਕਦੀ ਮਿਲੀ। ਦੱਸਿਆ ਜਾ ਰਿਹਾ ਹੈ ਕਿ ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ।

28 ਸਾਲਾ ਜੋਤਸਨਾ ਰਾਏ ਸਿਵਲ ਜੱਜ ਜੂਨੀਅਰ ਡਿਵੀਜ਼ਨ ਵਜੋਂ ਤਾਇਨਾਤ ਸੀ। ਉਸ ਦੀ ਲਾਸ਼ ਕਮਰੇ ‘ਚ ਲਟਕਦੀ ਮਿਲੀ। ਹਾਲਾਂਕਿ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉੱਚ ਅਧਿਕਾਰੀ ਭਾਰੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ।

ਜਯੋਤਸਨਾ ਰਾਏ ਦੀ ਦੂਜੀ ਪੋਸਟਿੰਗ ਬਦਾਯੂੰ ਵਿੱਚ ਹੋਈ ਸੀ। ਉਹ ਅਪ੍ਰੈਲ 2023 ਵਿੱਚ ਬਦਾਯੂੰ ਆਈ ਸੀ। ਇਸ ਤੋਂ ਪਹਿਲਾਂ ਉਹ ਅਯੁੱਧਿਆ ‘ਚ ਤਾਇਨਾਤ ਸੀ। ਦੱਸਿਆ ਜਾ ਰਿਹਾ ਹੈ ਕਿ ਜਯੋਤਸਨਾ ਰਾਏ ਪਿਛਲੇ ਕੁਝ ਦਿਨਾਂ ਤੋਂ ਡਿਪ੍ਰੈਸ਼ਨ ਤੋਂ ਪੀੜਤ ਸੀ।

error: Content is protected !!