ਹਥਿਆਰਾਂ ਨਾਲ ਲੈਸ ਹੋ ਕੇ ਵੜ ਗਏ ਬੇਕਰੀ ‘ਚ, ਤਾਬੜਤੋੜ ਫਾਇਰਿੰਗ ‘ਚ 7 ਲੋਕਾਂ ਦਾ ਕੀਤਾ ਕ.ਤ.ਲ  

ਹਥਿਆਰਾਂ ਨਾਲ ਲੈਸ ਹੋ ਕੇ ਵੜ ਗਏ ਬੇਕਰੀ ‘ਚ, ਤਾਬੜਤੋੜ ਫਾਇਰਿੰਗ ‘ਚ 7 ਲੋਕਾਂ ਦਾ ਕੀਤਾ ਕ.ਤ.ਲ

ਮਾਸਕੋ (ਵੀਓਪੀ ਬਿਊਰੋ): ਯੂਕਰੇਨ ਦੇ ਹਥਿਆਰਬੰਦ ਬਲਾਂ ਨੇ ਲੁਗਾਂਸਕ ਖੇਤਰ ਦੇ ਲਿਸੀਚਾਂਸਕ ਸ਼ਹਿਰ ਵਿੱਚ ਭਾਰੀ ਤਬਾਹ ਮਚਾਈ ਹੈ। ਉਨ੍ਹਾਂ ਨੇ ਉੱਥੇ ਇੱਕ ਬੇਕਰੀ ਉੱਤੇ ਕਥਿਤ ਤੌਰ ‘ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਸੱਤ ਲੋਕ ਮਾਰੇ ਗਏ।

ਉਕਤ ਹਮਲੇ ਦੀ ਜਾਣਕਾਰੀ ਰੂਸ ਦੀ ਤਾਸ਼ ਨਿਊਜ਼ ਏਜੰਸੀ ਨੇ ਦਿੱਤੀ ਹੈ।

ਤਾਸ਼ ਨੇ ਰੂਸ ਦੇ ਐਮਰਜੈਂਸੀ ਸਥਿਤੀ ਮੰਤਰਾਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਗੋਲੀਬਾਰੀ ਵਿਚ ਇਕ ਦੋ ਮੰਜ਼ਿਲਾ ਬੇਕਰੀ ਇਮਾਰਤ ਢਹਿ ਗਈ।

ਸਮਾਚਾਰ ਏਜੰਸੀ ਆਰਆਈਏ ਨੋਵੋਸਤੀ ਮੁਤਾਬਕ ਬੇਕਰੀ ਦੇ ਮਲਬੇ ਵਿਚ ਕਰੀਬ 23 ਲੋਕ ਫਸੇ ਹੋਏ ਹਨ।

error: Content is protected !!