ਇੰਨੋਸੈਂਟ ਹਾਰਟਸ ਵਿਖੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਆਸ਼ੀਰਵਾਦ ਅਤੇ ਹਸਤਾ-ਲਾ-ਵਿਸਤਾ ਦੁਆਰਾ ਵਿਦਾਇਗੀ ਸਮਾਰੋਹ ਦਾ ਆਯੋਜਨ

ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਅਤੇ ਲੋਹਾਰਾਂ ਵਿਖੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਅਤੇ ਸ਼ੁੱਭਕਾਮਨਾਵਾਂ ਦੇਣ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਵਿਦਾਇਗੀ ਸਮਾਰੋਹ ਵਿੱਚ ਵਿਦਿਆਰਥੀਆਂ ਦੇ ਜਮਾਤ ਅਧਿਆਪਕਾਂ, ਸਕੂਲ ਦੇ ਮੁੱਖ ਅਧਿਆਪਕ ਅਤੇ ਪ੍ਰਬੰਧਕਾਂ ਦੇ ਸਤਿਕਾਰਯੋਗ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਉਪਰੰਤ ਵਿਦਿਆਰਥੀਆਂ ਨੂੰ ਅਲਵਿਦਾ ਕਹਿਣ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਸੰਗੀਤ ਅਧਿਆਪਕਾਂ ਦੀ ਪੇਸ਼ਕਾਰੀ ਨਾਲ ਹੋਈ। ਸੰਗੀਤ ਅਧਿਆਪਕ ਸ਼੍ਰੀ ਪੀਯੂਸ਼ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਸਭ ਨੂੰ ਬੰਨ੍ਹ ਦਿੱਤਾ।

ਇਸ ਮੌਕੇ ਡਾ: ਪਲਕ ਗੁਪਤਾ ਬੌਰੀ (ਡਾਇਰੈਕਟਰ ਸੀ.ਐੱਸ.ਆਰ.), ਸ਼੍ਰੀਮਤੀ ਗੁਰਵਿੰਦਰ ਕੌਰ (ਡਿਪਟੀ ਡਾਇਰੈਕਟਰ ਸਕੂਲ, ਅਕੈਡਮਿਕਸ ਐਂਡ ਐਗਜਾਮੀਨੇਸ਼ਨ), ਸ਼੍ਰੀਮਤੀ ਸ਼ਰਮੀਲਾ ਨਾਕਰਾ (ਡਿਪਟੀ ਡਾਇਰੈਕਟਰ ਕਲਚਰਲ ਅਫੇਅਰਜ), ਸ਼੍ਰੀ ਰਾਹੁਲ ਜੈਨ (ਡਿਪਟੀ ਡਾਇਰੈਕਟਰ ਸਕੂਲਸ ਅਤੇ ਕਾਲਜਿਜ) ਅਤੇ ਸ਼੍ਰੀ ਰਾਜੀਵ ਪਾਲੀਵਾਲ (ਪ੍ਰਿੰਸੀਪਲ ਗ੍ਰੀਨ ਮਾਡਲ ਟਾਊਨ) ਅਤੇ ਸ਼੍ਰੀਮਤੀ ਸ਼ਾਲੂ ਸਹਿਗਲ (ਪ੍ਰਿੰਸੀਪਲ ਲੋਹਾਰਾਂ), ਸ਼੍ਰੀ ਧੀਰਜ ਬਨਾਤੀ (ਡਿਪਟੀ ਡਾਇਰੈਕਟਰ, ਐਕਸਟੈਂਸ਼ਨ ਐਫੀਲੀਏਸ਼ਨ, ਪਲੈਨਿੰਗ, ਇੰਪਲੀਮੈਂਟੇਸ਼ਨ) ਅਤੇ ਸ਼੍ਰੀਮਤੀ ਹਰਲੀਨ ਗੁਲੇਰੀਆ ਦੁਆਰਾ ਸੈਸ਼ਨ 2023-24 ਵਿੱਚ ਸਕੂਲ ਪ੍ਰਤੀ ਸਮਰਪਣ ਅਤੇ ਦਿਆਲਤਾ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਪਰਫੈਕਟ ਅਟੈਂਡੈਂਸ,ਵੈੱਲ ਡਿਸਿਪਲਿਨਡ,ਵੈੱਲ ਗਰੂਮਡ ਕੰਪਿਊਟਰ ਮਾਈਸਟਰੋ ਆਦਿ ਟਾਈਟਲ ਦੇ ਨਾਲ ਸਨਮਾਨਿਤ ਕੀਤਾ ਗਿਆ।

ਇਸ ਪ੍ਰੋਗਰਾਮ ਵਿੱਚ ਮਾਡਲਿੰਗ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਧਨੰਜਯ ਪੁਰੀ (ਗ੍ਰੀਨ ਮਾਡਲ ਟਾਊਨ) ਅਤੇ ਕ੍ਰਿਸ਼ ਸੋਢੀ (ਲੋਹਾਰਾਂ) ਨੂੰ ਮਿਸਟਰ ਇੰਨੋਸੈਂਟ ਦਾ ਖਿਤਾਬ ਅਤੇ ਵ੍ਰਿਤੀ ਸੇਠ (ਗ੍ਰੀਨ ਮਾਡਲ ਟਾਊਨ) ਅਤੇ ਯਾਸ਼ਿਕਾ ਸ਼ਰਮਾ (ਲੋਹਾਰਾਂ) ਨੂੰ ਮਿਸ ਇੰਨੋਸੈਂਟ ਦਾ ਖਿਤਾਬ ਦਿੱਤਾ ਗਿਆ। ਹੈਂਡਸਮ ਹੰਕ ਸਕਸ਼ਮ ਬਿੰਦਰਾ (ਗ੍ਰੀਨ ਮਾਡਲ ਟਾਊਨ) ਅਤੇ ਅਭੈ (ਲੋਹਾਰਾਂ), ਪਲੀਜਿੰਗ ਪਰਸਨੈਲਿਟੀ ਦਾਕਸ਼ੀ ਸ਼ੁਕਲਾ (ਗ੍ਰੀਨ ਮਾਡਲ ਟਾਊਨ) ਅਤੇ ਬਾਨੀਰੂਪ (ਲੋਹਾਰਾਂ) ਨੂੰ ਚੁਣਿਆ ਗਿਆ। ਕਰਨ ਅਤੇ ਅਦਿਤੀ ਬਜਾਜ (ਗ੍ਰੀਨ ਮਾਡਲ ਟਾਊਨ) ਅਤੇ ਹਰਗੁਣ (ਲੋਹਾਰਾਂ) ਨੂੰ ਬੈਸਟ ਹੇਅਰ ਸਟਾਈਲ ਲਈ ਚੁਣਿਆ ਗਿਆ ਅਤੇ ਯੁਵਕ ਮਹੇਂਦਰੂ ਅਤੇ ਕਾਸ਼ਵੀ ਮਿੱਤਲ (ਗ੍ਰੀਨ ਮਾਡਲ ਟਾਊਨ) ਅਤੇ ਏਕਮ ਸਿੰਘ ਅਤੇ ਪਾਹੁਲਪ੍ਰੀਤ (ਲੋਹਾਰਾਂ) ਨੂੰ ਬੈਸਟ ਅਪੀਅਰੈਂਸ ਲਈ ਚੁਣਿਆ ਗਿਆ।

ਮਾਡਲਿੰਗ ਲਈ ਡਾ: ਪਲਕ ਗੁਪਤਾ ਬੌਰੀ ਅਤੇ ਸ਼੍ਰੀਮਤੀ ਗੁਰਵਿੰਦਰ ਕੌਰ ਨੇ ਗਰੀਨ ਮਾਡਲ ਟਾਊਨ ਵਿੱਚ ਜੱਜਾਂ ਦੀ ਭੂਮਿਕਾ ਨਿਭਾਈ ਅਤੇ ਸ਼੍ਰੀਮਤੀ ਸ਼ਾਲੂ ਸਹਿਗਲ ਅਤੇ ਸ਼੍ਰੀਮਤੀ ਹਰਲੀਨ ਗੁਲੇਰੀਆ ਨੇ ਲੋਹਾਰਾਂ ਵਿੱਚ ਜੱਜਾਂ ਦੀ ਭੂਮਿਕਾ ਨਿਭਾਈ। ਗ੍ਰੀਨ ਮਾਡਲ ਟਾਊਨ ਵਿਖੇ ਸ੍ਰੀ ਰਾਹੁਲ ਜੈਨ (ਡਿਪਟੀ ਡਾਇਰੈਕਟਰ ਸਕੂਲਜ਼ ਐਂਡ ਕਾਲਜ) ਅਤੇ ਲੋਹਾਰਾਂ ਵਿਖੇ ਸ੍ਰੀਮਤੀ ਸ਼ੈਲੀ ਬੌਰੀ (ਐਗਜ਼ੀਕਿਊਟਿਵ ਡਾਇਰੈਕਟਰ ਸਕੂਲਜ਼) ਨੇ ਸਮੂਹ ਸਟਾਫ਼ ਵੱਲੋਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਸ੍ਰੀ ਰਾਜੀਵ ਪਾਲੀਵਾਲ (ਗ੍ਰੀਨ ਮਾਡਲ ਟਾਊਨ) ਅਤੇ ਸ੍ਰੀਮਤੀ ਸ਼ਾਲੂ ਸਹਿਗਲ (ਲੋਹਾਰਾਂ) ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਜੀਵਨ ਵਿੱਚ ਉਤਸ਼ਾਹ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਹਰ ਸਕੂਲ ਦੀ ਹੈੱਡ ਗਰਲ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਤਰਫੋਂ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਦਿਨ ਨੂੰ ਯਾਦਗਾਰੀ ਬਣਾਉਣ ਲਈ ਪ੍ਰਬੰਧਕਾਂ ਵੱਲੋਂ ਡੀਜੇ ਅਤੇ ਖਾਣ-ਪੀਣ ਦੇ ਯੋਗ ਪ੍ਰਬੰਧ ਕੀਤੇ ਗਏ ਸਨ।

error: Content is protected !!