ਤੀਜੀ ਧੀ ਪੈਦਾ ਹੋਈ ਤਾਂ ਸ਼ਰਾਬੀ ਨੇ ਕੰਧ ‘ਚ ਮਾਰ ਕੇ ਕੀਤਾ ਮਾਸੂਮ ਦਾ ਕ.ਤ.ਲ

ਤੀਜੀ ਧੀ ਪੈਦਾ ਹੋਈ ਤਾਂ ਸ਼ਰਾਬੀ ਨੇ ਕੰਧ ‘ਚ ਮਾਰ ਕੇ ਕੀਤਾ ਮਾਸੂਮ ਦਾ ਕ.ਤ.ਲ

ਕੋਲਕਾਤਾ (ਵੀਓਪੀ ਬਿਊਰੋ): ਬੰਗਾਲ ਵਿੱਚ ਇੱਕ ਜੋੜੇ ਨੇ ਆਪਣੀ ਹੀ ਚਾਰ ਮਹੀਨੇ ਦੀ ਧੀ ਨੂੰ ਕੰਧ ‘ਚ ਮਾਰ ਕੇ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਹ ਉਸ ਦੀ ਤੀਜੀ ਬੇਟੀ ਸੀ। ਇਹ ਘਟਨਾ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਡੋਮਕਲ ਵਿੱਚ ਵਾਪਰੀ। ਪੀੜਤਾ ਦੀ ਪਛਾਣ ਖਾਦੀਜਾ ਖਾਤੂਨ ਵਜੋਂ ਹੋਈ ਹੈ। ਜਦੋਂਕਿ ਮਾਪਿਆਂ ਦੀ ਪਛਾਣ ਰਿੰਟੂ ਮੰਡਲ ਅਤੇ ਬੇਲੂਵਾੜਾ ਬੀਬੀ ਵਜੋਂ ਹੋਈ ਹੈ, ਜਿਨ੍ਹਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਪੀੜਤਾ ਦੀ ਦਾਦੀ ਫਿਰੋਜ਼ਾ ਬੀਬੀ ਨੂੰ ਸਭ ਤੋਂ ਪਹਿਲਾਂ ਘਟਨਾ ਦਾ ਪਤਾ ਸੋਮਵਾਰ ਸਵੇਰੇ ਲੱਗਾ। ਉਸ ਨੇ ਤੁਰੰਤ ਪਰਿਵਾਰ ਦੇ ਹੋਰ ਮੈਂਬਰਾਂ ਅਤੇ ਗੁਆਂਢੀਆਂ ਨੂੰ ਬੁਲਾਇਆ।

ਫ਼ਿਰੋਜ਼ਾ ਬੀਬੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਇਹ ਘਟਨਾ ਐਤਵਾਰ ਰਾਤ ਨੂੰ ਵਾਪਰੀ ਪਰ ਮਾਪਿਆਂ ਨੇ ਲੜਕੀ ਦੀ ਮੌਤ ਹੋ ਜਾਣ ਦੀ ਪੁਸ਼ਟੀ ਕਰਨ ਲਈ ਸਾਰੀ ਰਾਤ ਇਸ ਨੂੰ ਛੁਪਾ ਕੇ ਰੱਖਿਆ। ਮੇਰਾ ਪੁੱਤਰ ਹਮੇਸ਼ਾ ਸ਼ਰਾਬੀ ਰਹਿੰਦਾ ਹੈ। ਤੀਸਰੀ ਲੜਕੀ ਦੇ ਜਨਮ ਤੋਂ ਬਾਅਦ ਮੇਰੇ ਲੜਕੇ ਅਤੇ ਉਸ ਦੀ ਪਤਨੀ ਵਿਚਕਾਰ ਰੋਜ਼ਾਨਾ ਲੜਾਈ-ਝਗੜੇ ਹੁੰਦੇ ਸਨ। ਪਰ ਮੈਂ ਕਦੇ ਨਹੀਂ ਸੋਚਿਆ ਸੀ ਕਿ ਲੜਾਈ ਇਸ ਤਰ੍ਹਾਂ ਖਤਮ ਹੋਵੇਗੀ।

ਜ਼ਿਲ੍ਹਾ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮਾਤਾ-ਪਿਤਾ ਖ਼ਿਲਾਫ਼ ਕਤਲ ਦਾ ਦੋਸ਼ ਦਰਜ ਕੀਤਾ ਗਿਆ ਹੈ। ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।

error: Content is protected !!