ਜਲੰਧਰ : ਧੀ ਦੇ ਵਿਆਹ ਸਮਾਗਮ ਵਿਚ ਡੀਐਸਪੀ ਦੀ ਪਤਨੀ ਦਾ ਪਰਸ ਚੁੱਕ ਚਲਦੀ ਬਣੀ ਮਹਿਲਾ, ਇੰਨੇ ਲੱਖ ਦੀ ਨਕਦੀ ਤੇ ਗਹਿਣੇ ਲੈ ਹੋਈ ਫਰਾਰ

ਜਲੰਧਰ : ਧੀ ਦੇ ਵਿਆਹ ਸਮਾਗਮ ਵਿਚ ਡੀਐਸਪੀ ਦੀ ਪਤਨੀ ਦਾ ਪਰਸ ਚੁੱਕ ਚਲਦੀ ਬਣੀ ਮਹਿਲਾ, ਇੰਨੇ ਲੱਖ ਦੀ ਨਕਦੀ ਤੇ ਗਹਿਣੇ ਲੈ ਹੋਈ ਫਰਾਰ


ਵੀਓਪੀ ਬਿਊਰੋ, ਜਲੰਧਰ : 66 ਫੁੱਟੀ ਰੋਡ ’ਤੇ ਸਥਿਤ ਵ੍ਹਾਈਟ ਡਾਇਮੰਡ ਰਿਜ਼ੋਰਟ ’ਚ ਡੀਐੱਸਪੀ ਦੀ ਧੀ ਦੇ ਵਿਆਹ ਦੌਰਾਨ ਅਣਪਛਾਤੀ ਮਹਿਲਾ ਚੋਰ ਨੇ ਉਨ੍ਹਾਂ ਦੀ ਪਤਨੀ ਦਾ ਪਰਸ ਚੋਰੀ ਕਰ ਲਿਆ। ਪਰਸ ’ਚ ਡੇਢ ਲੱਖ ਰੁਪਏ ਦੀ ਨਕਦੀ, ਇਕ ਮੋਬਾਈਲ ਫ਼ੋਨ ਤੇ ਸੋਨੇ ਦੇ ਗਹਿਣੇ ਸਨ। ਥਾਣਾ-7 ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸਤਨਾਮ ਸਿੰਘ ਜੋ ਕਿ ਇਸ ਵੇਲੇ ਹੁਸ਼ਿਆਰਪੁਰ ਵਿਖੇ ਤਾਇਨਾਤ ਹਨ, ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ ਐਤਵਾਰ ਨੂੰ ਵਾਈਟ ਡਾਇਮੰਡ ਰਿਜ਼ੋਰਟ ਵਿਖੇ ਸੀ। ਇਸ ਦੌਰਾਨ ਉਸ ਦੀ ਪਤਨੀ ਦਾ ਪਰਸ ਚੋਰੀ ਹੋ ਗਿਆ। ਪਰਸ ’ਚ ਕਰੀਬ ਡੇਢ ਲੱਖ ਰੁਪਏ, ਇਕ ਮੋਬਾਈਲ ਫ਼ੋਨ, ਸੋਨੇ ਦੇ ਗਹਿਣੇ ਤੇ ਜ਼ਰੂਰੀ ਦਸਤਾਵੇਜ਼ ਸਨ।

error: Content is protected !!