ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀ ਦੀ ਗੋਲ਼ੀਆਂ ਮਾਰ ਕੇ ਹੱਤਿ.ਆ

ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀ ਦੀ ਗੋਲ਼ੀਆਂ ਮਾਰ ਕੇ ਹੱਤਿ.ਆ


ਵੀਓਪੀ ਬਿਊਰੋ, ਨੈਸ਼ਨਲ-ਅੱਤ.ਵਾਦੀਆਂ ਨੇ ਸ਼੍ਰੀਨਗਰ ਦੇ ਹੱਬਾ ਕਦਲ ਇਲਾਕੇ ’ਚ ਦੋ ਪੰਜਾਬੀਆਂ ਦੀ ਗੋ.ਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਅੰਮ੍ਰਿਤਸਰ ਵਾਸੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਰੋਹਿਤ ਵਜੋਂ ਹੋਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਅਤਿਵਾਦੀਆਂ ਨੇ ਸ਼ਾਮ ਕਰੀਬ ਸੱਤ ਵਜੇ ਹੱਬਾ ਕਦਲ ਦੇ ਸ਼ੱਲਾ ਕਦਲ ਇਲਾਕੇ ਵਿੱਚ ਅੰਮ੍ਰਿਤਪਾਲ ਤੇ ਉਸ ਦੇ ਸਾਥੀ ਨੂੰ ਏਕੇ ਰਾਈਫਲ ਨਾਲ ਗੋ.ਲੀ ਮਾਰ ਦਿੱਤੀ।

ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਦੀ ਮੌਕੇ ’ਤੇ ਮੌ.ਤ ਹੋ ਗਈ ਜਦਕਿ ਉਸ ਦਾ ਸਾਥੀ ਅੰਮ੍ਰਿਤਸਰ ਦਾ ਹੀ ਇੱਕ ਹੋਰ ਮਜ਼ਦੂਰ ਰੋਹਿਤ (25) ਜ਼ਖ਼ਮੀ ਹੋ ਗਿਆ। ਰੋਹਿਤ ਦੇ ਢਿੱਡ ਵਿੱਚ ਗੋ.ਲੀਆਂ ਲੱਗੀਆਂ। ਇੱਥੇ ਐੱਸਐੱਮਐੱਚਐੱਸ ਹਸਪਤਾਲ ਵਿੱਚ ਉਸ ਦੀ ਇਲਾਜ ਦੌਰਾਨ ਮੌ.ਤ ਹੋ ਗਈ। ਪੁਲਿਸ ਨੇ ਹਮਲਾਵਰਾਂ ਦੀ ਭਾਲ ਲਈ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਇਸ ਸਾਲ ਕਸ਼ਮੀਰ ਵਿੱਚ ਗੈਰ-ਸਥਾਨਕ ਵਿਅਕਤੀਆਂ ’ਤੇ ਅੱਤਵਾ.ਦੀਆਂ ਦਾ ਇਹ ਪਹਿਲਾ ਹਮਲਾ ਹੈ।

error: Content is protected !!