ਪਹਿਲਾਂ ਕਰਵਾ ਚੁੱਕੈ ਛੇ ਵਿਆਹ, ਹੁਣ ਤਿੰਨ ਬੱਚਿਆਂ ਦੀ ਮਾਂ ਨੂੰ ਲੈ ਕੇ ਹੋਇਆ ਫ਼ਰਾਰ

ਵੀਓਪੀ ਬਿਊਰੋ, ਜਲਾਲਾਬਾਦ-ਜਲਾਲਾਬਾਦ ਦੀ ਲੱਲਾ ਬਸਤੀ ‘ਚ ਤਿੰਨ ਬੱਚਿਆਂ ਦੀ ਮਾਂ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਪ੍ਰੇਮੀ ਪਹਿਲਾਂ ਤਿੰਨ ਵਿਆਹ ਕਰਵਾ ਚੁੱਕਾ ਤੇ 2 ਨੂੰ ਭਜਾ ਕੇ ਲਿਆਇਆ। ਇੰਨਾ ਹੀ ਨਹੀਂ, ਉਸ ਨੇ ਛੇਵੀਂ ਔਰਤ ਨਾਲ ਕੋਰਟ ਮੈਰਿਜ ਵੀ ਕਰਵਾ ਲਈ ਅਤੇ ਹੁਣ ਸੱਤਵੀਂ ਅਤੇ 3 ਬੱਚਿਆਂ ਦੀ ਮਾਂ ਨੂੰ ਲੈ ਕੇ ਭੱਜ ਗਿਆ। ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਜਲਾਲਾਬਾਦ ਦੀ ਲੱਲਾ ਬਸਤੀ ਦੇ ਰਹਿਣ ਵਾਲੇ ਇੱਕ ਪਰਵਾਸੀ ਮਜ਼ਦੂਰ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਕਿ ਉਸ ਦੀ ਪਤਨੀ ਤਿੰਨ ਵਿਚੋਂ ਦੋ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਫਰਾਰ ਹੋ ਗਈ ਹੈ। ਜਿਸ ਵਿਅਕਤੀ ਨਾਲ ਉਹ ਭਗੌੜਾ ਹੋਈ ਹੈ, ਉਹ ਧੋਖੇਬਾਜ਼ ਹੈ ਅਤੇ ਪਹਿਲਾਂ ਵੀ ਕਈ ਵਿਆਹ ਕਰਵਾ ਚੁੱਕਾ ਹੈ ਅਤੇ ਕਈ ਔਰਤਾਂ ਨੂੰ ਭਜਾ ਕੇ ਲੈ ਗਿਆ ਹੈ।

ਇਸ ਦੇ ਨਾਲ ਹੀ ਭੱਜਣ ਵਾਲੀ ਤਿੰਨ ਬੱਚਿਆਂ ਦੀ ਮਾਂ ਨੂੰ ਭਜਾਉਣ ਵਾਲੇ ਦੀ ਪਤਨੀ ਨੇ ਕਿਹਾ ਕਿ ਉਸ ਦਾ ਪਤੀ ਬਹੁਤ ਮਾੜਾ ਵਿਅਕਤੀ ਹੈ। ਇਸ ਤੋਂ ਪਹਿਲਾਂ ਵੀ ਉਸ ਨੇ ਤਿੰਨ ਵਿਆਹ ਕਰਵਾਏ ਸਨ, ਦੋ ਭਜਾ ਕੇ ਲਿਆਇਆ ਅਤੇ ਛੇਵੀਂ ਨਾਲ ਉਸ ਨੇ ਕੋਰਟ ਮੈਰਿਜ ਕਰਵਾ ਲਈ ਸੀ। ਹੁਣ ਉਹ ਸੱਤਵੀਂ ਔਰਤ ਨੂੰ ਭਜਾ ਕੇ ਲੈ ਗਿਆ। ਫਿਲਹਾਲ ਦੋਵਾਂ ਧਿਰਾਂ ਨੇ ਥਾਣਾ ਸਿਟੀ ਜਲਾਲਾਬਾਦ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ‘ਚ ਕਾਰਵਾਈ ਕੀਤੀ ਜਾਵੇ।

