15 ਦਿਨਾਂ ਵਿਚ ਪੰਜਾਬ ਤੇ ਚੰਡੀਗੜ੍ਹ ਦੀਆਂ 14 ਸੀਟਾਂ ਉਤੇ ਐਲਾਨ ਕਰਾਂਗੇ ਉਮੀਦਵਾਰਾਂ ਦੇ ਨਾਂ, ਕੇਜਰੀਵਾਲ ਨੇ ਕਿਹਾ-ਇਕੱਲੇ ਚੋਣਾਂ ਲੜ ਕੇ ਕਲੀਨ ਸਵੀਪ ਕਰਨੀ ਹੈ, 14 ਦੀਆਂ 14 ਸੀਟਾਂ ਜਿੱਤਣੀਆਂ ਨੇ

15 ਦਿਨਾਂ ਵਿਚ ਪੰਜਾਬ ਤੇ ਚੰਡੀਗੜ੍ਹ ਦੀਆਂ 14 ਸੀਟਾਂ ਉਤੇ ਐਲਾਨ ਕਰਾਂਗੇ ਉਮੀਦਵਾਰਾਂ ਦੇ ਨਾਂ, ਕੇਜਰੀਵਾਲ ਨੇ ਕਿਹਾ-ਇਕੱਲੇ ਚੋਣਾਂ ਲੜ ਕੇ ਕਲੀਨ ਸਵੀਪ ਕਰਨੀ ਹੈ, 14 ਦੀਆਂ 14 ਸੀਟਾਂ ਜਿੱਤਣੀਆਂ ਨੇ


ਵੀਓਪੀ ਬਿਊਰੋ, ਖੰਨਾ-ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਪੰਜਾਬ ਵਿੱਚ ਭਾਰਤ ਨਾਲ ਕੋਈ ਗਠਜੋੜ ਨਹੀਂ ਹੋਵੇਗਾ। ਆਮ ਆਦਮੀ ਪਾਰਟੀ ਇਕੱਲਿਆਂ ਹੀ ਪੰਜਾਬ ਤੇ ਚੰਡੀਗੜ੍ਹ ਦੀਆਂ ਕੁੱਲ 14 ਲੋਕ ਸਭਾ ਸੀਟਾਂ ਉਤੇ ਚੋਣਾਂ ਲੜੇਗੀ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਆਮ ਚੋਣਾਂ ਵਿੱਚ ਪੰਜਾਬ ਦੀਆਂ 13 ਅਤੇ ਚੰਡੀਗੜ੍ਹ ਦੀ ਇਕ ਸੀਟ ਉਤੇ 15 ਦਿਨਾਂ ਵਿਚ ਉਮੀਦਵਾਰਾਂ ਦਾ ਐਲਾਨ ਕਰ ਦੇਵੇਗੀ। ਵਾਅਦਾ ਕਰੋ ਇਹ 14 ਦੀਆਂ 14 ਸੀਟਾਂ ਆਮ ਆਦਮੀ ਪਾਰਟੀ ਨੂੰ ਦੇਣੀਆਂ ਹਨ। ਕਲੀਨ ਸਵੀਪ ਲਗਾਉਣੀ ਹੈ। ਅਰਵਿੰਦ ਕੇਜਰੀਵਾਲ ਸ਼ਨਿਚਰਵਾਰ ਨੂੰ ਲੁਧਿਆਣਾ ਦੇ ਖੰਨਾ ਵਿਚ ਮਹਾਰੈਲੀ ਵਿਚ ਪਹੁੰਚੇ ਸਨ। ਇੱਥੇ ਉ੍ਨ੍ਹਾਂ ਨੇ ਘਰ ਘਰ ਰਾਸ਼ਨ ਯੋਜਨਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜਾ ਕੇ ਘਰ ਘਰ ਰਾਸ਼ਨ ਵੰਡਿਆ ਤੇ ਇਸ ਸਕੀਮ ਬਾਰੇ ਲੋਕਾਂ ਨੂੰ ਦੱਸਿਆ।

 

error: Content is protected !!