Farmers Protest: ਹੰਝੂ ਗੈਸ ਦੇ ਗੋਲੇ ਵਰ੍ਹਾਉਂਦੇ ਡਰੋਨ ਕਿਸਾਨਾਂ ਨੇ ਪਤੰਗਾਂ ਨਾਲ ਪੇਚੇ ਲਾ ਹੇਠਾਂ ਸੁੱਟ ਕੀਤੇ ਤਬਾਹ, ਵੇਖੋ ਵੀਡੀਓ

Farmers Protest: ਹੰਝੂ ਗੈਸ ਦੇ ਗੋਲੇ ਵਰ੍ਹਾਉਂਦੇ ਡਰੋਨ ਕਿਸਾਨਾਂ ਨੇ ਪਤੰਗਾਂ ਨਾਲ ਪੇਚੇ ਲਾ ਹੇਠਾਂ ਸੁੱਟ ਕੀਤੇ ਤਬਾਹ, ਵੇਖੋ ਵੀਡੀਓ

ਵੀਓਪੀ ਬਿਊਰੋ, ਨੈਸ਼ਨਲ-ਕਿਸਾਨ ਦਾ ਅੰਬਾਲਾ ਨੇੜੇ ਸ਼ੰਭੂ ਸਰਹੱਦ ਉਤੇ ‘ਦਿੱਲੀ ਚਲੋ’ ਮਾਰਚ ਜਾਰੀ ਹੈ। ਇਸ ਕਾਰਨ ਕੱਲ੍ਹ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਮੌਕੇ ਮੁੜ ਡਰੋਨਾਂ ਰਾਹੀਂ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ। ਡਰੋਨਾਂ ਨਾਲ ਨਜਿੱਠਣ ਲਈ ਕੁਝ ਕਿਸਾਨਾਂ ਨੇ ਜੁਗਤ ਲੜਾਈ ਤੇ ਪਤੰਗਾਂ ਉਡਾ ਲਈਆਂ। ਪਤੰਗਾਂ ਨਾਲ ਡਰੋਨਾਂ ਦੇ ਪੇਚੇ ਲਾਏ ਤੇ ਡਰੋਨਾਂ ਨੂੰ ਹੇਠਾਂ ਸੁੱਟ ਲਿਆ। ਕਿਸਾਨਾਂ ਨੇ ਵੱਡੀ ਗਿਣਤੀ ਪਤੰਗ ਆਸਮਾਨ ਵਿਚ ਉਡਾ ਦਿੱਤੇ। ਇਸੇ ਦੌਰਾਨ ਇਕ ਡਰੋਨ ਡੋਰ ਵਿਚ ਉਲਝ ਕੇ ਹੇਠਾਂ ਡਿੱਗ ਗਿਆ। ਪੰਜਾਬ ਦੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਤਹਿਤ ਹਰਿਆਣਾ ਦੀ ਸਰਹੱਦ ਉਤੇ ਬੈਰੀਕੇਡ ਹਟਾਉਣ ਦੀ ਤਾਜ਼ਾ ਕੋਸ਼ਿਸ਼ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਜਦੋਂ ਕੁਝ ਕਿਸਾਨ ਸ਼ੰਭੂ ਸਰਹੱਦ ਉਤੇ ਬੈਰੀਕੇਡ ਨੇੜੇ ਇਕੱਠੇ ਹੋਏ ਤਾਂ ਹਰਿਆਣਾ ਪੁਲਿਸ ਨੇ ਸਵੇਰੇ 8 ਵਜੇ ਦੇ ਕਰੀਬ ਅੱਥਰੂ ਗੈਸ ਦੇ ਕਈ ਗੋਲੇ ਦਾਗੇ।


ਇਸ ਦੌਰਾਨ ਪਤੰਗ ਉਡਾਉਣ ਵਾਲੇ ਕਿਸਾਨ ਨੇ ਦੱਸਿਆ ਕਿ ਰਾਤ ਡਰੋਨਾਂ ਦੀ ਦਹਿਸ਼ਤ ਵਿਚ ਨਿਕਲੀ। ਸਾਰੀ ਰਾਤ ਸੋਚਦੇ ਰਹੇ ਕਿ ਡਰੋਨਾਂ ਨਾਲ ਨਜਿੱਠਣ ਲਈ ਕਿਹੜੀ ਤਰਕੀਬ ਲਾਈ ਜਾਵੇ, ਤੀਰ ਬਣਾਏ ਜਾਣ ਜਾਂ ਕਿਹੜੀ ਜੁਗਤ ਲਾਈ ਜਾਵੇ। ਫਿਰ ਪਤੰਗਾਂ ਦਾ ਖਿਆਲ ਦਿਮਾਗ ਵਿਚ ਆਇਆ। ਪੰਜ ਘੰਟੇ ਪਤੰਗ ਉਡਾ ਕੇ ਡਰੋਨਾਂ ਨੂੰ ਡੋਰ ਵਿਚ ਉਲਝਾ ਕੇ ਹੇਠਾਂ ਸੁੱਟਿਆ ਗਿਆ।

error: Content is protected !!