ਕਿਸਾਨ ਅੰਦੋਲਨ ‘ਤੇ ਰਾਹੁਲ ਗਾਂਧੀ ਨੇ ਕੀਤਾ ਆਪਣਾ ਉੱਲੂ ਸਿੱਧਾ, ਕਿਹਾ- ਕਾਂਗਰਸ ਕਿਸਾਨਾਂ ਨੂੰ MSP ਦੇਣ ਦੀ ਗਾਰੰਟੀ ਦਿੰਦੀ ਹੈ

ਕਿਸਾਨ ਅੰਦੋਲਨ ‘ਤੇ ਰਾਹੁਲ ਗਾਂਧੀ ਨੇ ਕੀਤਾ ਆਪਣਾ ਉੱਲੂ ਸਿੱਧਾ, ਕਿਹਾ- ਕਾਂਗਰਸ ਕਿਸਾਨਾਂ ਨੂੰ MSP ਦੇਣ ਦੀ ਗਾਰੰਟੀ ਦਿੰਦੀ ਹੈ

ਨਵੀਂ ਦਿੱਲੀ (ਵੀਓਪੀ ਬਿਊਰੋ): ਦਿੱਲੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਦੇ ਜ਼ਬਰਦਸਤ ਵਿਰੋਧ ਦੇ ਵਿਚਕਾਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਦੇ ਸਮਰਥਨ ਵਿੱਚ ਪੋਸਟ ਕੀਤਾ ਹੈ।

ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਲਿਖਿਆ, ਕਿਸਾਨ ਭਰਾਵੋ, ਅੱਜ ਇਤਿਹਾਸਕ ਦਿਨ ਹੈ। ਕਾਂਗਰਸ ਨੇ ਸਵਾਮੀਨਾਥਨ ਕਮਿਸ਼ਨ ਦੇ ਅਨੁਸਾਰ ਹਰ ਕਿਸਾਨ ਨੂੰ ਫਸਲਾਂ ‘ਤੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇਣ ਦਾ ਫੈਸਲਾ ਕੀਤਾ ਹੈ। ਇਹ ਕਦਮ 15 ਕਰੋੜ ਕਿਸਾਨ ਪਰਿਵਾਰਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਦਲ ਦੇਵੇਗਾ। ਨਿਆਂ ਦੇ ਰਾਹ ‘ਤੇ ਕਾਂਗਰਸ ਦੀ ਇਹ ਪਹਿਲੀ ਗਾਰੰਟੀ ਹੈ।

ਰਾਹੁਲ ਗਾਂਧੀ ਨੇ ਜਨ ਸਭਾ ਵਿੱਚ ਵੀ ਇਹੀ ਗੱਲ ਦੁਹਰਾਉਂਦਿਆਂ ਕਿਹਾ ਕਿ ਕਿਸਾਨ ਹੋਰ ਕੁਝ ਨਹੀਂ ਮੰਗ ਰਹੇ। ਉਹ ਸਿਰਫ਼ ਆਪਣੇ ਹੱਕ ਮੰਗ ਰਿਹਾ ਹੈ। ਜਦੋਂ ਉਹ ਇਸ ਮੰਗ ਨੂੰ ਲੈ ਕੇ ਦਿੱਲੀ ਵੱਲ ਜਾ ਰਿਹਾ ਹੈ ਤਾਂ ਉਸ ਨੂੰ ਵੀ ਰੋਕਿਆ ਜਾ ਰਿਹਾ ਹੈ।

error: Content is protected !!