ਅਵਾਰਾ ਪਸ਼ੂ ਨੂੰ ਬਚਾਉਂਦਿਆਂ ਪਲਟੀ ਟੈਂਪੂ ਟਰੈਵਲਰ, ਮੋਗਾ ਦੇ ਇੱਕੋਂ ਪਰਿਵਾਰ ਦੇ 11 ਲੋਕ ਜ਼ਖਮੀ   

ਅਵਾਰਾ ਪਸ਼ੂ ਨੂੰ ਬਚਾਉਂਦਿਆਂ ਪਲਟੀ ਟੈਂਪੂ ਟਰੈਵਲਰ, ਮੋਗਾ ਦੇ ਇੱਕੋਂ ਪਰਿਵਾਰ ਦੇ 11 ਲੋਕ ਜ਼ਖਮੀ

 

ਮੋਗਾ (ਵੀਓਪੀ ਬਿਊਰੋ) ਸ਼ਨੀਵਾਰ ਦੇਰ ਰਾਤ ਲੁਧਿਆਣਾ ਤੋਂ ਆ ਰਿਹਾ ਇੱਕ ਟੈਂਪੂ ਟਰੈਵਲ ਮੋਗਾ ਦੇ ਸਰਕਾਰੀ ਆਈ.ਟੀ.ਆਈ ਨੇੜੇ ਪਲਟ ਗਿਆ। ਇਸ ਹਾਦਸੇ ‘ਚ ਡਰਾਈਵਰ ਦੀ ਮੌਤ ਹੋ ਗਈ ਜਦਕਿਲਸਫਰ ਕਰ ਰਹੇ ਇਕ ਹੀ ਪਰਿਵਾਰ ਦੇ ਕਰੀਬ 10-11 ਲੋਕ ਜ਼ਖਮੀ ਹੋ ਗਏ। ਸੜਕ ‘ਤੇ ਅਵਾਰਾ ਪਸ਼ੂਆਂ ਦੇ ਅਚਾਨਕ ਆ ਜਾਣ ਕਾਰਨ ਇਹ ਹਾਦਸਾ ਵਾਪਰਿਆ।

ਸੜਕ ‘ਤੇ ਆਵਾਰਾ ਪਸ਼ੂ ਆਉਣ ਕਾਰਨ ਟੈਂਪੂ ਟਰੈਵਲ ਪਲਟ ਗਿਆ ਅਤੇ ਦੂਜੇ ਪਾਸੇ ਡਿਵਾਈਡਰ ਨਾਲ ਜਾ ਟਕਰਾਇਆ। ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਸਾਰੇ ਜ਼ਖਮੀ ਇੱਕੋ ਪਰਿਵਾਰ ਨਾਲ ਸਬੰਧਤ ਹਨ ਅਤੇ ਮੋਗਾ ਦੇ ਖੋਸਾ ਰਣਧੀਰ ਦੇ ਰਹਿਣ ਵਾਲੇ ਹਨ।

ਜ਼ਖ਼ਮੀ ਮਨਜੋਤ ਕੌਰ ਨੇ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਟੈਂਪੂ ਟਰੈਵਲ ਰਾਹੀਂ ਸਰਹਿੰਦ ਗਿਆ ਹੋਇਆ ਸੀ। ਰਾਤ ਨੂੰ ਵਾਪਸ ਪਿੰਡ ਨੂੰ ਪਰਤਦੇ ਸਮੇਂ ਮੋਗਾ ਆਈਟੀਆਈ ਨੇੜੇ ਸੜਕ ’ਤੇ ਇੱਕ ਪਸ਼ੂ ਆ ਗਿਆ ਅਤੇ ਕਾਰ ਪਲਟ ਗਈ। ਮੌਕੇ ‘ਤੇ ਪਹੁੰਚੇ ਮੋਗਾ ਫੋਕਲ ਪੁਆਇੰਟ ਦੇ ਇੰਚਾਰਜ ਮਕਮ ਸਿੰਘ ਨੇ ਦੱਸਿਆ ਕਿ ਇਕ ਪਰਿਵਾਰ ਟੈਂਪੂ ਟਰੈਵਲ ‘ਚ ਮੋਗਾ ਆ ਰਿਹਾ ਸੀ। ਅਚਾਨਕ ਸੜਕ ‘ਤੇ ਇਕ ਜਾਨਵਰ ਆਉਣ ਕਾਰਨ ਕਾਰ ਪਲਟ ਗਈ।

error: Content is protected !!