ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਮਹਿਲ ਅੱਗੇ ਧਰਨਾ ਦਿੰਦੇ ਕਿਸਾਨ ਦੀ ਮੌ.ਤ, ਤਿੰਨ ਬੱਚਿਆਂ ਦਾ ਸੀ ਪਿਤਾ

ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਮਹਿਲ ਅੱਗੇ ਧਰਨਾ ਦਿੰਦੇ ਕਿਸਾਨ ਦੀ ਮੌ.ਤ, ਤਿੰਨ ਬੱਚਿਆਂ ਦਾ ਸੀ ਪਿਤਾ

ਵੀਓਪੀ ਬਿਊਰੋ, ਪਟਿਆਲਾ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਮਹਿਲ ਨੇੜੇ ਲਗਾਏ ਗਏ ਪੱਕੇ ਧਰਨੇ ’ਚ ਇੱਕ ਕਿਸਾਨ ਦੀ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਕਿਸਾਨ ਦਾ ਪਛਾਣ ਨਰਿੰਦਰਪਾਲ (43) ਪੁੱਤਰ ਰਾਮ ਰਚਤਾ ਵਾਸੀ ਬਠੋਈ ਕਲਾਂ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਕਿਸਾਨ ਨਰਿੰਦਰਪਾਲ ਆਪਣੇ ਸਾਥੀਆਂ ਨਾਲ ਪਟਿਆਲਾ ਧਰਨੇ ’ਚ ਪਹੁੰਚਿਆ ਹੋਇਆ ਸੀ ਤੇ ਬੀਤੀ ਰਾਤ ਜਦੋਂ ਉਸਦੀ ਤਬੀਅਤ ਅਚਾਨਕ ਵਿਗੜਨ ਲੱਗੀ ਤਾਂ ਉਸਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਉਸ ਨੂੰ ਵਾਪਸ ਪਿੰਡ ਲੈ ਚੱਲੋਂ ਅਤੇ ਜਦੋਂ ਪਿੰਡ ਜਾ ਰਹੇ ਸਨ ਤਾਂ ਰਸਤੇ ’ਚ ਅਚਾਨਕ ਤਬੀਅਤ ਜਿਆਦਾ ਵਿਗੜਨ ਕਾਰਨ ਨਰਿੰਦਰਪਾਲ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਕਿਸਾਨ ਦੇ ਦੋ ਬੇਟੀਆਂ ਤੇ ਇੱਕ ਬੇਟਾ ਹੈ।

error: Content is protected !!