ਅਦਾਕਾਰ ਰਿਤੂਰਾਜ ਦਾ ਹੋਇਆ ਦੇਹਾਂਤ, ‘ਅਨੁਪਮਾ’ ਸਮੇਤ ਦਰਜਨਾਂ ਟੀਵੀ ਸੀਰੀਅਲਜ਼ ਵਿਚ ਕੀਤਾ ਸੀ ਕੰਮ

ਅਦਾਕਾਰ ਰਿਤੂਰਾਜ ਦਾ ਹੋਇਆ ਦੇਹਾਂਤ, ‘ਅਨੁਪਮਾ’ ਸਮੇਤ ਦਰਜਨਾਂ ਟੀਵੀ ਸੀਰੀਅਲਜ਼ ਵਿਚ ਕੀਤਾ ਸੀ ਕੰਮ


ਵੀਓਪੀ ਬਿਊਰੋ, ਨੈਸ਼ਨਲ-ਟੀਵੀ ਤੋਂ ਲੈ ਕੇ ਬਾਲੀਵੁੱਡ ਤਕ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਅਦਾਕਾਰ ਰਿਤੂਰਾਜ ਸਿੰਘ ਨਹੀਂ ਰਹੇ। ਰਿਤੂਰਾਜ ਸਿੰਘ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌ.ਤ ਹੋ ਗਈ। ਰਿਤੂਰਾਜ ਸਿੰਘ ਨੇ ਆਖਰੀ ਵਾਰ ‘ਅਨੁਪਮਾ’ ‘ਚ ਰੂਪਾਲੀ ਗਾਂਗੁਲੀ ਨਾਲ ਕੰਮ ਕੀਤਾ ਸੀ।

ਅਭਿਨੇਤਾ ਨੂੰ ‘ਅਪਨੀ ਬਾਤ’, ‘ਜੋਤੀ’, ‘ਹਿਟਲਰ ਦੀਦੀ’, ‘ਸ਼ਪਥ’, ‘ਵਾਰੀਅਰ ਹਾਈ’, ‘ਆਹਟ’, ‘ਅਦਾਲਤ’, ‘ਦੀਆ ਔਰ ਬਾਤੀ’ ਵਰਗੇ ਕਈ ਸ਼ੋਅਜ਼ ‘ਚ ਦੇਖਿਆ ਗਿਆ ਸੀ। ਉਨ੍ਹਾਂ ਨੇ 59 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ। ਅਦਾਕਾਰ ਦੇ ਦੇਹਾਂਤ ਦੀ ਖ਼ਬਰ ਨਾਲ ਮਨੋਰੰਜਨ ਜਗਤ ਵਿਚ ਸੋਗ ਦੀ ਲਹਿਰ ਹੈ।

error: Content is protected !!