‘ਤੇਰੀ ਮਾਂ ਬਿਮਾਰ ਹੈ’ ਕਹਿ ਕੇ ਬਹਾਨੇ ਨਾਲ ਲੈ ਗਿਆ ਮਾਸੜ, ਕਿਰਾਏ ਦੇ ਮਕਾਨ ‘ਚ ਲਿਜਾ ਭਾਣਜੀ ਨਾਲ ਕੀਤਾ ਬਲਾ.ਤਕਾਰ

‘ਤੇਰੀ ਮਾਂ ਬਿਮਾਰ ਹੈ’ ਕਹਿ ਕੇ ਬਹਾਨੇ ਨਾਲ ਲੈ ਗਿਆ ਮਾਸੜ, ਕਿਰਾਏ ਦੇ ਮਕਾਨ ‘ਚ ਲਿਜਾ ਭਾਣਜੀ ਨਾਲ ਕੀਤਾ ਬਲਾ.ਤਕਾਰ


ਵੀਓਪੀ ਬਿਊਰੋ, ਨਿਊ ਚੰਡੀਗੜ੍ਹ : ਮਾਸੜ ਨੇ ਰਿਸ਼ਤੇ ਦੀ ਮਰਿਆਦਾ ਨੂੰ ਤਾਰ-ਤਾਰ ਕਰਦਿਆਂ ਆਪਣੀ ਭਾਣਜੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਪੁਲਿਸ ਨੇ ਪੀੜਤਾ ਦੇ ਬਿਆਨਾਂ ’ਤੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼.ਤਾਰ ਕਰ ਲਿਆ ਹੈ, ਜੋ ਇਕ ਦਿਨ ਦੇ ਰਿਮਾਂਡ ’ਤੇ ਹੈ। ਜਾਣਕਾਰੀ ਮੁਤਾਬਕ ਮਾਸੜ ਨੇ ਘਰ ਆ ਕੇ ਭਾਣਜੀ ਨੂੰ ਕਿਹਾ ਕਿ ਤੇਰੀ ਮਾਂ ਬਹੁਤ ਬਿਮਾਰ ਹੈ, ਜੋ ਪੀ. ਜੀ. ਆਈ. ’ਚ ਦਾਖ਼ਲ ਹੈ ਅਤੇ ਤੈਨੂੰ ਬੁਲਾ ਰਹੀ ਹੈ, ਇਸ ਲਈ ਮੈਂ ਤੈਨੂੰ ਲੈਣ ਆਇਆ ਹਾਂ। ਉਹ ਉਸ ਨਾਲ ਮੋਟਰਸਾਈਕਲ ’ਤੇ ਬੈਠ ਕੇ ਪੀ. ਜੀ. ਆਈ. ਪਹੁੰਚੀ। ਪੀਜੀ ਆਈ ਕੋਲ ਪਹੁੰਚਣ ’ਤੇ ਉਸ ਨੇ ਕਿਹਾ ਕਿ ਉਸ ਨੇ ਕਿਸੇ ਤੋਂ ਪੈਸੇ ਲੈਣੇ ਹਨ ਤੇ ਪੈਸੇ ਇੱਥੇ ਇਲਾਜ ਲਈ ਵੀ ਕੰਮ ਆਉਣਗੇ। ਇਸ ਤੋਂ ਬਾਅਦ ਉਹ ਭਾਣਜੀ ਨੂੰ ਆਟੋ ’ਚ ਬਿਠਾ ਕੇ ਚੰਡੀਗੜ੍ਹ ਸੈਕਟਰ 43 ਦੇ ਬੱਸ ਅੱਡੇ ’ਤੇ ਲੈ ਗਿਆ। ਮਾਸੜ ਆਪਣੀ ਭਾਣਜੀ ਨੂੰ ਬੱਸ ’ਚ ਬਿਠਾ ਕੇ ਗੁਰੂਗ੍ਰਾਮ ਲਈ ਰਵਾਨਾ ਹੋਇਆ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਗੁਰੂਗਾਮ ਗਈ ਅਤੇ ਕਈ ਦਿਨ ਕਿਰਾਏ ਦੇ ਮਕਾਨ ’ਚ ਰਹੀ। ਇੱਥੇ ਉਸ ਨੂੰ ਮਾਸੜ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਅਤੇ ਇਸ ਦਾ ਵਿਰੋਧ ਕਰਨ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਗੁਰੂਗ੍ਰਾਮ ਤੋਂ ਬਾਅਦ ਉਹ ਕੁੜੀ ਨੂੰ ਜੈਪੁਰ ਲੈ ਗਿਆ, ਜਿੱਥੇ ਉਸ ਨੇ ਇਕ ਹਫ਼ਤੇ ਤੱਕ ਕਿਰਾਏ ਦੇ ਮਕਾਨ ’ਚ ਰੱਖਿਆ। ਮੌਕਾ ਦੇਖ ਕੇ ਕੁੜੀ ਉੱਥੋਂ ਭੱਜ ਗਈ ਅਤੇ ਆਪਣੇ ਪਿਤਾ ਨੂੰ ਦਿੱਲੀ ਤੋਂ ਲੈ ਕੇ ਜਾਣ ਲਈ ਬੁਲਾਇਆ। ਇਸ ਤੋਂ ਬਾਅਦ ਉਹ ਦਿੱਲੀ ਪਹੁੰਚ ਗਈ ਅਤੇ ਉੱਥੋਂ ਉਸ ਦਾ ਪਰਿਵਾਰ ਉਸ ਨੂੰ ਲੈ ਗਿਆ। ਉਸ ਨੇ ਸਾਰੀ ਕਹਾਣੀ ਆਪਣੇ ਮਾਤਾ-ਪਿਤਾ ਨੂੰ ਦੱਸੀ, ਜਿਸ ਤੋਂ ਬਾਅਦ ਪੁਲਿਸ ਨੇ ਪੀੜਤਾ ਦੇ ਬਿਆਨ ਦਰਜ ਕੀਤੇ ਅਤੇ ਮਾਸੜ ਨੂੰ ਗ੍ਰਿਫ਼.ਤਾਰ ਕਰ ਲਿਆ। ਐੱਸ.ਐੱਚ.ਓ ਸਿਮਰਜੀਤ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਬਿਆਨ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼.ਤਾਰ ਕਰ ਲਿਆ ਗਿਆ ਹੈ, ਜਿਸ ਨੂੰ ਅਦਾਲਤ ’ਚ ਪੇਸ਼ ਕਰ ਕੇ ਇੱਕ ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ।

error: Content is protected !!