ਜਲੰਧਰ ‘ਚ ਚੋਰ ਨੇ ਕੀਤੀ ਹੱਦ, ਪੁਲਿਸ ਚੌਂਕੀ ‘ਚੋਂ ਹੀ ਟੀ.ਵੀ. ਚੋਰੀ ਕਰ ਕੇ ਖਿਸਕਿਆ

ਜਲੰਧਰ ‘ਚ ਚੋਰ ਨੇ ਕੀਤੀ ਹੱਦ, ਪੁਲਿਸ ਚੌਂਕੀ ‘ਚੋਂ ਹੀ ਟੀ.ਵੀ. ਚੋਰੀ ਕਰ ਕੇ ਖਿਸਕਿਆ

 

ਜਲੰਧਰ (ਵੀਓਪੀ ਬਿਊਰੋ) ਜਲੰਧਰ ਸ਼ਹਿਰ ‘ਚ ਚੋਰਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਮਾਮਲਾ ਜਲੰਧਰ ਕਮਿਸ਼ਨਰੇਟ ਦੇ ਡਿਵੀਜ਼ਨ ਨੰਬਰ 8 ਦਾ ਹੈ, ਜਿੱਥੇ ਇੱਕ ਵਿਅਕਤੀ ਨੇ ਥਾਣੇ ਦੇ ਸਟੋਰ ਰੂਮ ਵਿੱਚ ਦਾਖਲ ਹੋ ਕੇ ਉੱਥੋਂ ਇੱਕ ਟੀਵੀ ਚੋਰੀ ਕਰ ਲਿਆ।

ਇਸ ਦੌਰਾਨ ਪੁਲਿਸ ਸਟੇਸ਼ਨ ਦੇ ਇਕ ਮੁਲਾਜ਼ਮ ਨੇ ਭੱਜਦੇ ਚੋਰ ਨੂੰ ਦੇਖ ਲਿਆ ਅਤੇ ਉਸ ਨੂੰ ਟੀ.ਵੀ. ਸਮੇਤ ਕਾਬੂ ਕਰ ਲਿਆ।

ਜਾਣਕਾਰੀ ਦਿੰਦੇ ਹੋਏ ਏ.ਐਸ.ਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਮੁਲਾਜ਼ਮ ਚੋਰ ਦਾ ਪਿੱਛਾ ਕਰਕੇ ਟੀ.ਵੀ ਸਮੇਤ ਕਾਬੂ ਕਰ ਲਿਆ ਗਿਆ। ਫੜੇ ਗਏ ਚੋਰ ਦੀ ਪਛਾਣ ਗੌਤਮ ਪੁੱਤਰ ਰਾਜੇਸ਼ ਵਾਸੀ ਰਾਮ ਨਗਰ ਵਜੋਂ ਹੋਈ ਹੈ ਅਤੇ ਉਸ ਖਿਲਾਫ ਥਾਣਾ ਸਦਰ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ।

error: Content is protected !!