ਗੈਂਗਸਟਰਾਂ ਤੋਂ ਮਿਲ ਰਹੀਆਂ ਧਮਕੀਆਂ ਤੋਂ ਡਰਿਆ ਸਲਮਾਨ ਖਾਨ, ਹੁਣ ਜੀਜੇ ਨੂੰ ਵੀ ਬੁਲੇਟ ਪਰੂਫ ਕਾਰ ਤੇ ਸਕਿਊਰਿਟੀ ਰੱਖਣ ਦੀ ਸਲਾਹ

ਗੈਂਗਸਟਰਾਂ ਤੋਂ ਮਿਲ ਰਹੀਆਂ ਧਮਕੀਆਂ ਤੋਂ ਡਰਿਆ ਸਲਮਾਨ ਖਾਨ, ਹੁਣ ਜੀਜੇ ਨੂੰ ਵੀ ਬੁਲੇਟ ਪਰੂਫ ਕਾਰ ਤੇ ਸਕਿਊਰਿਟੀ ਰੱਖਣ ਦੀ ਸਲਾਹ

ਮੁੰਬਈ (ਵੀਓਪੀ ਬਿਊਰੋ)- ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਪਰਿਵਾਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹੁਣ ਸਲਮਾਨ ਖਾਨ ਦੇ ਜੀਜਾ ਆਯੂਸ਼ ਸ਼ਰਮਾ ਦੀ ਸੁਰੱਖਿਆ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹੁਣ ਜੇਕਰ ਆਯੂਸ਼ ਸ਼ਰਮਾ ਕਿਸੇ ਵੀ ਸਮਾਗਮ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਦੇ ਆਲੇ-ਦੁਆਲੇ ਪੁਲਿਸ ਮੁਲਾਜ਼ਮ ਤਾਇਨਾਤ ਨਜ਼ਰ ਆਉਣਗੇ।

ਇਸ ਤੋਂ ਇਲਾਵਾ ਜੇਕਰ ਆਯੂਸ਼ ਸ਼ਰਮਾ ਕਿਸੇ ਪ੍ਰਮੋਸ਼ਨ ਲਈ ਬਾਹਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਲਮਾਨ ਖਾਨ ਦੀ ਬੁਲੇਟਪਰੂਫ ਕਾਰ ‘ਚ ਸਫਰ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਹੁਣ ਪੁਲਿਸ ਅਰਪਿਤਾ ਖਾਨ ਦੇ ਪਤੀ ਦੀ ਸੁਰੱਖਿਆ ਨੂੰ ਲੈ ਕੇ ਵੀ ਚੌਕਸ ਹੋ ਗਈ ਹੈ।

ਹਾਲ ਹੀ ‘ਚ ਸਲਮਾਨ ਨੇ ਆਪਣੀ ਸੁਰੱਖਿਆ ਲਈ ਖਾਸ ਤੌਰ ‘ਤੇ ਮਹਿੰਗੀ ਬੁਲੇਟ ਪਰੂਫ ਕਾਰ ਖਰੀਦੀ ਹੈ। ਹੁਣ ਉਸ ਦੇ ਜੀਜਾ ਨੂੰ ਵੀ ਇਸੇ ਵਿੱਚ ਸਫਰ ਕਰਨ ਲਈ ਕਿਹਾ ਗਿਆ ਹੈ। ਹਰ ਰੋਜ਼ ਮਿਲ ਰਹੀਆਂ ਧਮਕੀਆਂ ਕਾਰਨ ਪੂਰਾ ਪਰਿਵਾਰ ਡਰਿਆ ਹੋਇਆ ਹੈ। ਇਸ ਕਾਰਨ ਮੁੰਬਈ ਪੁਲਿਸ ਵੀ ਉਸ ਦੇ ਪਰਿਵਾਰ ਦੀ ਸੁਰੱਖਿਆ ‘ਤੇ ਧਿਆਨ ਦੇ ਰਹੀ ਹੈ।

ਆਯੁਸ਼ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਐਕਸ਼ਨ ਥ੍ਰਿਲਰ ‘ਰੁਸਲਾਨ’ ‘ਚ ਨਜ਼ਰ ਆਉਣ ਵਾਲੇ ਹਨ। ਹੁਣ ਫਿਲਮ ਦੇ ਕਿਸੇ ਵੀ ਪ੍ਰਮੋਸ਼ਨਲ ਈਵੈਂਟ ‘ਚ ਹਿੱਸਾ ਲੈਣ ਲਈ ਆਯੂਸ਼ ਦੀ ਸੁਰੱਖਿਆ ਲਈ ਪੁਲਿਸ ਕਰਮਚਾਰੀ ਵੀ ਤਾਇਨਾਤ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਸਲਮਾਨ ਖਾਨ ਨੂੰ ਲਾਰੇਂਸ ਬਿਸ਼ਨੋਈ ਗੈਂਗ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ।

error: Content is protected !!