ਮਾਂ ਬੋਲੀ ਲਈ ਚੌਪਾਲ ਦਾ ਉਪਰਾਲਾ, ‘ਪੰਜਾਬੀ ਜਾਗ੍ਰਿਤੀ ਮਾਰਚ’ ਰਾਹੀਂ ਪ੍ਰਗਟਾਇਆ ‘ਪੰਜਾਬੀ ਨਾਲ ਪਿਆਰ’ , ਸ਼ਮੂਲੀਅਤ ਕਰ ਪੰਜਾਬੀ ਕਲਾਕਾਰ ਹੋਏ ਦਰਸ਼ਕਾਂ ਦੇ ਰੂ ਬ ਰੂ

ਮਾਂ ਬੋਲੀ ਲਈ ਚੌਪਾਲ ਦਾ ਉਪਰਾਲਾ, ‘ਪੰਜਾਬੀ ਜਾਗ੍ਰਿਤੀ ਮਾਰਚ’ ਰਾਹੀਂ ਪ੍ਰਗਟਾਇਆ ‘ਪੰਜਾਬੀ ਨਾਲ ਪਿਆਰ’ , ਸ਼ਮੂਲੀਅਤ ਕਰ ਪੰਜਾਬੀ ਕਲਾਕਾਰ ਹੋਏ ਦਰਸ਼ਕਾਂ ਦੇ ਰੂ ਬ ਰੂ


ਵੀਓਪੀ ਬਿਊਰੋ, ਜਲੰਧਰ-ਅੰਤਰਰਾਸ਼ਟਰੀ ਭਾਸ਼ਾ ਦਿਵਸ, ਜੋ ਹਰ ਸਾਲ 21 ਫਰਵਰੀ ਨੂੰ ਮਨਾਇਆ ਜਾਂਦਾ ਹੈ, ਇੱਕ ਅਜਿਹਾ ਮੌਕਾ ਹੈ ਜੋ ਸਾਡੀਆਂ ਸਥਾਨਕ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਣਾ ਚਾਹੀਦਾ ਹੈ, ਜੋ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਬਹੁਤ ਅਮੀਰ ਬਣਾਉਂਦੀਆਂ ਹਨ।


ਇਸ ਮੌਕੇ ਨੂੰ ਮਨਾਉਣ ਲਈ ਚੌਪਾਲ ਓਟੀਟੀ ਨੇ ਪੰਜਾਬ ਦੀਆਂ ਸੜਕਾਂ ਤੇ ‘ਪੰਜਾਬੀ ਜਾਗ੍ਰਿਤੀ ਮਾਰਚ’ ਨਾਮਕ ਇੱਕ ਰੈਲੀ ਦਾ ਆਯੋਜਨ ਕੀਤਾ, ਜੋ ਫਗਵਾੜਾ ਤੋਂ ਸ਼ੁਰੂ ਹੋ ਕੇ ਮੋਹਾਲੀ ਵਿੱਚ ਸਮਾਪਤ ਹੋਈ । ਇਹ ਕਾਫ਼ਲਾ ਬੰਗਾ, ਨਵਾਂਸ਼ਹਿਰ, ਬਲਾਚੌਰ, ਰੋਪੜ, ਕੁਰਾਲੀ, ਖਰੜ ਸਮੇਤ ਕਈ ਸ਼ਹਿਰਾਂ ਵਿੱਚੋਂ ਦੀ ਲੰਘਿਆ। ਇਸ ਰੈਲੀ ਦਾ ਉਦੇਸ਼ ਪੰਜਾਬੀ ਭਾਸ਼ਾ ਦੀ ਸੱਭਿਆਚਾਰਕ ਮਹੱਤਤਾ ਨੂੰ ਭਾਈਚਾਰੇ ਵਿੱਚ ਉਜਾਗਰ ਕਰਨਾ ਸੀ। ਰੈਲੀ ਵਿੱਚ ਝੰਡਿਆਂ ਅਤੇ ਤਖ਼ਤੀਆਂ ਨਾਲ ਸਜੀਆਂ 100 ਕਾਰਾਂ ਨੇ ਭਾਗ ਲਿਆ ਜਿਨ੍ਹਾਂ ਉੱਪਰ ਮਾਂ ਬੋਲੀ ਦੇ ਸਮਰਥਨ ਵਿੱਚ ਨਾਅਰੇ ਲਿਖੇ ਹੋਏ ਸਨ।


ਇਹ ਰੈਲੀ ਮੋਹਾਲੀ ਦੇ 3ਬੀ2 ਬਜ਼ਾਰ ਵਿੱਚ ਰੁਕੀ, ਜਿੱਥੇ ਕਲਾਕਾਰਾਂ ਨੇ ਸਥਾਨਕ ਦਰਸ਼ਕਾਂ ਦੇ ਰੂ-ਬ-ਰੂ ਹੋ ਕੇ ਆਪਣੀ ਮਾਂ ਬੋਲੀ ਪੰਜਾਬੀ ਦੀ ਮਹੱਤਤਾ ਬਾਰੇ ਦੱਸਿਆ। ਇਸ ਰੈਲੀ ਵਿੱਚ ਸੈਂਕੜੇ ਲੋਕਾਂ ਨੇ ਸ਼ਿਰਕਤ ਕਰਦਿਆਂ ਪੰਜਾਬ ਦੇ ਲੋਕਾਂ ਦਾ ਮਾਂ ਬੋਲੀ ਦੇ ਨਾਲ ਆਪਣੇ ਗੂੜ੍ਹੇ ਸਬੰਧ ਦਾ ਸਬੂਤ ਦਿੱਤਾ। ਇਸ ਰੈਲੀ ਅਤੇ ਇਸ ਦਿਨ ਨੂੰ ਹੋਰ ਕਾਮਯਾਬ ਬਣਾਉਣ ਲਈ ਪੰਜਾਬੀ ਕਲਾਕਾਰ ਕੁਲਵਿੰਦਰ ਬਿੱਲਾ, ਆਰੂਸ਼ੀ ਸ਼ਰਮਾ, ਬੰਟੀ ਬੈਂਸ, ਦੇਵ ਖਰੌੜ ਆਦਿ ਵੀ ਹਾਜ਼ਰ ਸਨ। ਉਹ ਸਾਡੇ ਨਾਲ ਜੁੜੇ ਅਤੇ ਸਾਡੀ ਮਾਂ ਬੋਲੀ ਬਾਰੇ ਗੱਲ ਕੀਤੀ ਕਿ ਕਿਵੇਂ ਇਸ ਨੇ ਉਨ੍ਹਾਂ ਦਾ ਕਰੀਅਰ ਬਣਾਇਆ ।


ਚੌਪਾਲ ਦੇ ਸੰਸਥਾਪਕ ਸ਼੍ਰੀ ਸੰਦੀਪ ਬਾਂਸਲ ਨੇ ਅੰਤਰਰਾਸ਼ਟਰੀ ਭਾਸ਼ਾ ਦਿਵਸ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਟਿੱਪਣੀ ਕੀਤੀ ਕਿ “ਇਹ ਦਿਨ ਸਿਰਫ਼ ਇੱਕ ਜਸ਼ਨ ਨਹੀਂ ਬਲਕਿ ਉਸ ਤੋਂ ਕਿਤੇ ਵੱਧ ਹੈ; ਇਹ ਇਸ ਗੱਲ ‘ਤੇ ਡੂੰਘਾ ਵਿਚਾਰ ਕਰਨ ਦਾ ਸਮਾਂ ਹੈ ਕਿ ਸਾਡੀ ਮਾਂ-ਬੋਲੀ ਸਾਡੀ ਪਛਾਣ ਨੂੰ ਕਿਵੇਂ ਆਕਾਰ ਦਿੰਦੀ ਹੈ। ਮੈਨੂੰ ਪੰਜਾਬੀ ਭਾਸ਼ਾ ਦੀ ਸੁੰਦਰਤਾ ਅਤੇ ਇਸ ਦੇ ਲੋਕਾਂ ‘ਤੇ ਡੂੰਘੇ ਪ੍ਰਭਾਵ ‘ਤੇ ਬਹੁਤ ਮਾਣ ਹੈ। ਚੌਪਾਲ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦਾ ਸਨਮਾਨ ਕਰਨ ਦੀ ਵਚਨਬੱਧਤਾ ਨਾਲ ਖੇਤਰੀ ਭਾਸ਼ਾਵਾਂ ਵਿੱਚ ਨਿਰੰਤਰ ਸਮੱਗਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।”


ਇੱਕ ਪ੍ਰਸਿੱਧ ਸਮਾਜ ਸੇਵਕ ਸ਼੍ਰੀ ਦੀਪਕ ਬਾਲੀ ਜੋ ਕਿ ਇਸ ਸਮਾਗਮ ਵਿੱਚ ਵੀ ਮੌਜੂਦ ਸਨ, ਨੇ ਕਿਹਾ, “ਚੌਪਾਲ ਓਟੀਟੀ ਦੁਆਰਾ ਆਯੋਜਿਤ ਸਾਡੀ ਮਾਤ ਭਾਸ਼ਾ ਪੰਜਾਬੀ ਦੇ ਸਮਰਥਨ ਵਿੱਚ ਇਸ ਰੈਲੀ ਵਿੱਚ ਸ਼ਾਮਲ ਹੋਣ ਤੇ ਮੈਂ ਆਪਣੇ ਆਪ ਨੂੰ ਸਨਮਾਨਤ ਮਹਿਸੂਸ ਕਰਦਾ ਹਾਂ। ਮੈਂ ਲੰਬੇ ਸਮੇਂ ਤੋਂ ਆਪਣੀ ਭਾਸ਼ਾ ਅਤੇ ਇਸ ਨੂੰ ਪ੍ਰਫੁੱਲਤ ਕਰਨ ਲਈ ਸਰਗਰਮੀ ਨਾਲ ਜੁੜਿਆ ਹੋਇਆ ਹਾਂ। ਇਹ ਸਾਡੇ ਲਈ ਆਪਣੀ ਮਾਂ-ਬੋਲੀ ਲਈ ਜਸ਼ਨ ਮਨਾਉਣ ਅਤੇ ਕਦਰ ਕਰਨ ਦਾ ਇੱਕ ਸ਼ਾਨਦਾਰ ਮੌਕਾ ਹੈ। ਪੰਜਾਬੀ ਲੋਕਾਂ ਦਾ ਆਪਣੀ ਭਾਸ਼ਾ ਨਾਲ ਅਥਾਹ ਪਿਆਰ ਅਤੇ ਡੂੰਘਾ ਸਬੰਧ ਦੇਖ ਕੇ ਮੇਰਾ ਦਿਲ ਭਰ ਜਾਂਦਾ ਹੈ। ਅੱਜ ਸਾਡੇ ਲਈ ਇਕਜੁੱਟ ਹੋਣ ਅਤੇ ਆਪਣੀਆਂ ਜੜ੍ਹਾਂ ਪ੍ਰਤੀ ਧੰਨਵਾਦ ਪ੍ਰਗਟ ਕਰਨ ਦਾ ਦਿਨ ਹੈ।”


ਪੰਜਾਬੀ ਫਿਲਮ ਇੰਡਸਟਰੀ ਦੇ ਪ੍ਰਸਿੱਧ ਅਭਿਨੇਤਾ ਸ਼੍ਰੀ ਕੁਲਵਿੰਦਰ ਬਿੱਲਾ ਨੇ ਇਸ ਸਮਾਗਮ ਦਾ ਹਿੱਸਾ ਬਣਨ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ, “ਮੈਂ ਇਸਨੂੰ ਇੱਕ ਸਨਮਾਨ ਸਮਝਦਾ ਹਾਂ। ਸਾਡੀ ਪਿਆਰੀ ਪੰਜਾਬੀ ਭਾਸ਼ਾ ਨੇ ਮੇਰੇ ਸਫਲ ਕਰੀਅਰ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਚੌਪਾਲ ਵਰਗੇ ਪਲੇਟਫਾਰਮ ਇੱਕ ਅਜਿਹੀ ਥਾਂ ਪ੍ਰਦਾਨ ਕਰ ਰਹੇ ਹਨ ਜੋ ਪੰਜਾਬੀ ਸਿਨੇਮਾ ਨੂੰ ਉੱਚਾ ਚੁੱਕਦਾ ਹੈ ਅਤੇ ਮੈਂ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਨੂੰ ਇਸ ਪਲੇਟਫਾਰਮ ‘ਤੇ ਰਿਲੀਜ਼ ਕਰਨ ਲਈ ਬਹੁਤ ਉਤਸੁਕ ਹਾਂ। ਸਾਡੀ ਭਾਸ਼ਾ ਤੋਂ ਬਿਨਾਂ ਚੌਪਾਲ ਵਰਗਾ ਪਲੇਟਫਾਰਮ ਮੌਜੂਦ ਨਾ ਹੁੰਦਾ, ਜੋ ਪੰਜਾਬੀ ਸਿਨੇਮਾ ਵਿੱਚ ਕ੍ਰਾਂਤੀ ਲਿਆ ਰਿਹਾ ਹੈ ।
ਚੌਪਾਲ ਉੱਤੇ ਤੁਸੀਂ ਸਾਰੀਆਂ ਨਵੀਆਂ ਅਤੇ ਪ੍ਰਸਿੱਧ ਫ਼ਿਲਮਾਂ ਅਤੇ ਵੈੱਬ ਸੀਰੀਜ਼ਾਂ ਨੂੰ ਤਿੰਨ ਭਾਸ਼ਾਵਾਂ ਪੰਜਾਬੀ, ਹਰਿਆਣਵੀ ਅਤੇ ਭੋਜਪੁਰੀ ਵਿੱਚ ਦੇਖ ਸਕਦੇ ਹੋ। ਕੁਝ ਨਵੀਂ ਸਮੱਗਰੀ ਵਿੱਚ ਗੱਡੀ ਜਾਂਦੀ ਐ ਛਲਾਂਘਾਂ ਮਾਰਦੀ , ਬੂਹੇ ਬਾਰੀਆਂ , ਸ਼ਿਕਾਰੀ, ਕਲੀ ਜੋਟਾ, ਕੈਰੀ ਆਨ ਜੱਟਾ 3, ਆਊਟਲਾਅ, ਪੰਛੀ, ਆਜਾ ਮੈਕਸੀਕੋ ਚੱਲੀਏ, ਅਤੇ ਹੋਰ ਬਹੁਤ ਸਮੱਗਰੀ ਸ਼ਾਮਲ ਹਨ। ਚੌਪਾਲ ਇੱਕ ਮਨੋਰੰਜਨ ਐਪ ਹੈ ਜੋ ਵਿਗਿਆਪਨ-ਮੁਕਤ ਹੈ, ਅਤੇ ਇਸ ਤੁਸੀਂ ਤੁਸੀਂ ਬਿਨਾ ਕਿਸੇ ਰੁਕਾਵਟ ਦੇ ਫ਼ਿਲਮਾਂ ਨੂੰ ਡਾਊਨਲੋਡ ਕਰਕੇ ਆਫ਼ ਲਾਈਨ ਵੀ ਦੇਖ ਸਕਦੇ ਹੋ । ਵਿਸ਼ਵਵਿਆਪੀ/ਯਾਤਰਾ ਯੋਜਨਾਵਾਂ, ਨਾਲ ਤੁਸੀਂ ਕਿਤੇ ਵੀ ਅਤੇ ਕਿਸੇ ਵੀ ਸਮੇਂ ਸਾਰਾ ਸਾਲ ਲਗਾਤਾਰ ਅਸੀਮਤ ਮਨੋਰੰਜਨ ਦਾ ਆਨੰਦ ਮਾਣ ਸਕਦੇ ਹੋ ।

error: Content is protected !!