ਵਿਦੇਸ਼ ਗਏ ਦੋਸਤ ਦੀ ਪਤਨੀ ਨੂੰ ਝਾਂਸੇ ਵਿਚ ਫਸਾਇਆ, ਨਾਜਾਇਜ਼ ਸਬੰਧ ਬਣਾ ਵੀਡੀਓ ਬਣਾਈ, ਮਨ੍ਹਾ ਕੀਤਾ ਤਾਂ ਕਰ ਦਿੱਤੀ ਵੀਡੀਓ ਵਾਇਰਲ

ਵਿਦੇਸ਼ ਗਏ ਦੋਸਤ ਦੀ ਪਤਨੀ ਨੂੰ ਝਾਂਸੇ ਵਿਚ ਫਸਾਇਆ, ਨਾਜਾਇਜ਼ ਸਬੰਧ ਬਣਾ ਵੀਡੀਓ ਬਣਾਈ, ਮਨ੍ਹਾ ਕੀਤਾ ਤਾਂ ਕਰ ਦਿੱਤੀ ਵੀਡੀਓ ਵਾਇਰਲ


ਵੀਓਪੀ ਬਿਊਰੋ, ਪੱਟੀ : ਵਿਦੇਸ਼ ਗਏ ਦੋਸਤ ਦੀ ਪਤਨੀ ਨੂੰ ਬਹਿਲਾ ਫੁਸਲਾ ਕੇ ਕਥਿਤ ਤੌਰ ’ਤੇ ਸਰੀਰਕ ਸਬੰਧ ਬਣਾ ਲਏ। ਇਨਾਂ ਹੀ ਨਹੀਂ, ਫਿਰ ਉਸ ਵੱਲੋਂ ਮਨ੍ਹਾ ਕਰ ਦੇਣ ’ਤੇ ਅਸ਼ਲੀਲ ਵੀਡੀਓ ਦਾ ਡਰਾਵਾ ਦੇ ਕੇ ਬਲੈ.ਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਕਿ ਉਕਤ ਵੀਡੀਓ ਵਾਇਰਲ ਵੀ ਕਰ ਦਿੱਤੀ ਗਈ। ਮਹਿਲਾ ਵੱਲੋਂ ਮਾਮਲਾ ਪੁਲਿਸ ਕੋਲ ਲਿਜਾਇਆ ਗਿਆ। ਇਸ ਦੇ ਚੱਲਦਿਆਂ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਦਾ ਦੋਸਤ ਅਕਸਰ ਉਨ੍ਹਾਂ ਦੇ ਘਰ ਆਉਂਦਾ ਜਾਂਦਾ ਸੀ। ਉਸ ਦੇ ਪਤੀ ਦੇ ਵਿਦੇਸ਼ ਜਾਣ ਤੋਂ ਬਾਅਦ ਉਹ ਉਸ ’ਤੇ ਮਾੜੀ ਨਜ਼ਰ ਰੱਖਣ ਲੱਗ ਪਿਆ।

ਮਾਰਚ 2023 ’ਚ ਉਹ ਉਸ ਦੀਆਂ ਗੱਲਾਂ ਵਿਚ ਆ ਗਈ ਤੇ ਸਰੀਰਕ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਫਿਰ ਜਦੋਂ ਉਸ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ ਇਸੇ ਦੌਰਾਨ ਉਸ ਨਾਲ ਹੋਈ ਵੀਡੀਓ ਕਾਲ ਦੀ ਸਕਰੀਨ ਵੀਡੀਓ ਰਿਕਾਰਡਿੰਗ ਕਰ ਲਈ, ਜੋ ਉਸ ਨੂੰ ਦਿਖਾ ਕੇ ਬਲੈਕਮੇਲ ਕਰਨ ਲੱਗ ਪਿਆ। ਇੰਨਾ ਹੀ ਨਹੀਂ, ਉਸ ਦੀਆਂ ਵੀਡੀਓ ਤੇ ਫੋਟੋਆਂ ਵਾਇਰਲ ਕਰਨ ਦਾ ਡਰਾਵਾ ਦੇ ਕੇ ਸਰੀਰਕ ਸਬੰਧ ਬਣਾਉਣ ਲਈ ਪਰੇਸ਼ਾਨ ਕਰਨ ਲੱਗਾ। ਉਸ ਨੇ ਆਪਣੇ ਪਤੀ ਨੂੰ ਸਭ ਕੁਝ ਦੱਸਣ ਦਾ ਮਨ ਬਣਾਇਆ ਪਰ ਘਰ ਟੁੱਟਣ ਦੇ ਡਰੋਂ ਕੁਝ ਦੱਸ ਨਾ ਸਕੀ। ਇਸੇ ਦੌਰਾਨ ਹੀ 11 ਫਰਵਰੀ ਨੂੰ ਉਸ ਦੀ ਕੈਨੇਡਾ ਰਹਿੰਦੀ ਰਿਸ਼ਤੇਦਾਰ ਨੇ ਉਸ ਦੀ ਅਸ਼.ਲੀਲ ਵੀਡੀਓ ਵਾਇਰਲ ਹੋਣ ਬਾਰੇ ਜਾਣਕਾਰੀ ਦਿੱਤੀ ਤੇ ਉਸ ਨੂੰ ਸਕਰੀਨ ਸ਼ਾਟ ਵੀ ਭੇਜਿਆ। ਜਿਸ ਦੇ ਚੱਲਦਿਆਂ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਪੱਟੀ ਦੇ ਮੁਖੀ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੇ ਆਧਾਰ ’ਤੇ ਮਨਦੀਪ ਸਿੰਘ ਨਾਮਕ ਵਿਅਕਤੀ ਨੂੰ ਵੱਖ-ਵੱਖ ਧਾਰਾਵਾਂ ਤਹਿਤ ਨਾਮਜ਼ਦ ਕਰ ਲਿਆ ਗਿਆ ਹੈ, ਜਦੋਂ ਕਿ ਉਸ ਦੀ ਗ੍ਰਿਫ.ਤਾਰੀ ਲਈ ਵੀ ਕਾਰਵਾਈ ਆਰੰਭ ਦਿੱਤੀ ਗਈ ਹੈ।

error: Content is protected !!