ਘਰ ਕਬੂਤਰ ਵੇਖਣ ਆਏ ਨੂੰ ਗੁਆਂਢੀ ਨੇ ਕਮਰੇ ਵਿਚ ਕਰ ਲਿਆ ਬੰਦ, ਕੀਤੀ ਬਦਫੈਲੀ, ਸਿਹਤ ਵਿਗੜੀ

ਘਰ ਕਬੂਤਰ ਵੇਖਣ ਆਏ ਨੂੰ ਗੁਆਂਢੀ ਨੇ ਕਮਰੇ ਵਿਚ ਕਰ ਲਿਆ ਬੰਦ, ਕੀਤੀ ਬਦਫੈਲੀ, ਸਿਹਤ ਵਿਗੜੀ


ਵੀਓਪੀ ਬਿਊਰੋ, ਤਰਨਤਾਰਨ : ਜ਼ਿਲ੍ਹੇ ਦੇ ਇਕ ਪਿੰਡ ’ਚ ਕਿਸੇ ਘਰ ਕਬੂਤਰ ਵੇਖਣ ਲਈ ਗਏ ਅੱਠ ਸਾਲਾ ਬੱਚੇ ਨਾਲ ਕਥਿਤ ਤੌਰ ’ਤੇ ਬਦਫੈਲੀ ਕਰਨ ਤੇ ਕਿਸੇ ਨੂੰ ਦੱਸਣ ’ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਬੱਚੇ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਉਸ ਨੇ ਸਾਰੀ ਘਟਨਾ ਆਪਣੇ ਘਰ ਦੱਸ ਦਿੱਤੀ। ਜਿਸ ਤੋਂ ਬਾਅਦ ਥਾਣਾ ਗੋਇੰਦਵਾਲ ਸਾਹਿਬ ਵਿਖੇ ਇਕ ਵਿਅਕਤੀ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਇਕ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਅੱਠ ਸਾਲਾਂ ਦੇ ਲੜਕੇ ਦੀ ਅਚਾਨਕ ਸਿਹਤ ਖਰਾਬ ਹੋ ਗਈ ਤਾਂ ਉਸ ਨੇ ਦੱਸਿਆ ਕਿ 16 ਫਰਵਰੀ ਨੂੰ ਦੁਪਹਿਰ ਕਰੀਬ 2 ਵਜੇ ਉਹ ਆਪਣੇ ਦੋਸਤ ਨਾਲ ਗੁਆਂਢੀ ਅਰਜਨ ਸਿੰਘ ਦੇ ਘਰ ਕਬੂਤਰ ਵੇਖਣ ਗਿਆ ਸੀ। ਜਿਥੇ ਉਹ ਉਸ ਨਾਲ ਗ਼ਲਤ ਹਰਕਤਾਂ ਕਰਨ ਲੱਗਾ। ਉਸ ਦੇ ਦੋਸਤ ਨੇ ਰੋਕਿਆ ਤਾਂ ਉਸ ਨੂੰ ਕਮਰੇ ਵਿੱਚੋਂ ਬਾਹਰ ਕੱਢ ਦਿੱਤਾ ਤੇ ਉਸ ਨਾਲ ਕੁਕਰਮ ਕਰ ਕੇ ਦੋਵਾਂ ਨੂੰ ਘਰੋਂ ਕੱਢ ਦਿੱਤਾ। ਨਾਲ ਹੀ ਕਿਸੇ ਨੂੰ ਦੱਸਣ ’ਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਮੁਖਤਾਰ ਸਿੰਘ ਨੇ ਦੱਸਿਆ ਕਿ ਅਰਜਨ ਸਿੰਘ ਨੂੰ ਬਦਫੈਲੀ ਕਰਨ, ਧਮਕੀਆਂ ਦੇਣ ਤੇ ਪੋਕਸੋ ਐਕਟ ਦੇ ਤਹਿਤ ਨਾਮਜ਼ਦ ਕਰ ਲਿਆ ਗਿਆ। ਜਿਸ ਦੀ ਗ੍ਰਿਫ਼.ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

error: Content is protected !!