ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਆਪਣਾ ਘਰ ਕਰਤਾ ਬਰਬਾਦ, ਦੋਵੇਂ ਮਾਸੂਮ ਬੱਚਿਆਂ ਨੂੰ ਮੌ.ਤ ਦੇ ਘਾਟ ਉਤਾਰ ਖੇਤਾਂ ਵਿਚ ਸੁੱਟਿਆ

ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਆਪਣਾ ਘਰ ਕਰਤਾ ਬਰਬਾਦ, ਦੋਵੇਂ ਮਾਸੂਮ ਬੱਚਿਆਂ ਨੂੰ ਮੌ.ਤ ਦੇ ਘਾਟ ਉਤਾਰ ਖੇਤਾਂ ਵਿਚ ਸੁੱਟਿਆ


ਵੀਓਪੀ ਬਿਊਰੋ, ਬਾਗਪਤ-ਹਰਿਆਣਾ ਦੀ ਇੱਕ ਕਲਯੁਗੀ ਮਾਂ ਨੇ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਹੈ। ਪਤੀ ਤੋਂ ਤਲਾਕ ਲੈਣ ਤੋਂ ਬਾਅਦ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਮਾਂ ਨੇ ਆਪਣੇ ਹੀ ਦਿਲ ਦੇ ਟੁੱਕੜੇ ਆਪਣੇ ਦੋ ਬੱਚਿਆਂ ਦਾ ਕ.ਤ.ਲ ਕਰ ਦਿੱਤਾ ਅਤੇ ਲਾ.ਸ਼ਾਂ ਬਾਗਪਤ ਦੇ ਗੰਨੇ ਦੇ ਖੇਤ ਵਿਚ ਸੁੱਟ ਦਿੱਤੀਆਂ। ਮਾਂ ਦੇ ਕਹਿਣ ਉਤੇ ਹਰਿਆਣਾ ਪੁਲਿਸ ਨੇ ਲਾ.ਸ਼ ਨੂੰ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਾਂ ਤੇ ਉਸ ਦੇ ਸਾਥੀ ਦੇ ਇਸ਼ਾਰੇ ‘ਤੇ ਹਰਿਆਣਾ ਪੁਲਿਸ ਨੇ ਬਾਗਪਤ ਦੇ ਗੰਨੇ ਦੇ ਖੇਤਾਂ ‘ਚੋਂ ਮਾਸੂਮ ਬੱਚਿਆਂ ਦੀਆਂ ਲਾ.ਸ਼ਾਂ ਬਰਾਮਦ ਕੀਤੀਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਔਰਤ ਸੋਨੀਪਤ ਦੀ ਰਹਿਣ ਵਾਲੀ ਹੈ, ਜਿਸ ਦਾ ਆਪਣੇ ਪਤੀ ਤੋਂ ਤਲਾਕ ਹੋ ਗਿਆ ਸੀ। ਔਰਤ ਨਾਲ ਦੋ ਬੱਚੇ ਰਹਿ ਰਹੇ ਸਨ। ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਔਰਤ ਨੇ ਹਰਿਆਣਾ ‘ਚ ਦੋਹਾਂ ਦਾ ਕ.ਤ.ਲ ਕਰ ਕੇ ਲਾ.ਸ਼ਾਂ ਬਾਗਪਤ ਦੇ ਗੰਨੇ ਦੇ ਖੇਤਾਂ ‘ਚ ਸੁੱਟ ਦਿੱਤੀਆਂ। ਮਾਂ ਨੇ ਪਿਤਾ ‘ਤੇ ਕ.ਤ.ਲ ਦਾ ਦੋਸ਼ ਲਗਾਇਆ ਸੀ
ਇੰਨਾ ਹੀ ਨਹੀਂ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਮਾਂ ਨੇ ਆਪਣੇ ਪਤੀ ‘ਤੇ ਹੱਤਿਆ ਦਾ ਦੋਸ਼ ਲਗਾਉਂਦੇ ਹੋਏ ਅਰਜ਼ੀ ਦਾਇਰ ਕੀਤੀ ਸੀ। ਪੁਲਿਸ ਨੂੰ ਸ਼ਿਕਾਇਤ ਕਰਦੇ ਹੋਏ ਦੋਸ਼ੀ ਦੀ ਮਾਂ ਰੂਬੀ ਨੇ 10 ਸਾਲ ਦੇ ਵੰਸ਼ ਅਤੇ 7 ਸਾਲ ਦੇ ਯਸ਼ ਦੇ ਕਤਲ ਦਾ ਦੋਸ਼ ਲਗਾਇਆ ਸੀ। ਪੁਲਿਸ ਨੇ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਬੱਚਿਆਂ ਦਾ ਕਾਤ.ਲ ਕੋਈ ਹੋਰ ਨਹੀਂ ਸਗੋਂ ਬੱਚਿਆਂ ਨੂੰ ਜਨਮ ਦੇਣ ਵਾਲੀ ਮਾਂ ਹੀ ਨਿਕਲੀ। ਫਿਲਹਾਲ ਮੌਕੇ ਉਤੇ ਪਹੁੰਚੀ ਪੁਲਿਸ ਨੇ ਦੋਵੇਂ ਲਾ.ਸ਼ਾਂ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

error: Content is protected !!