ਬੰਦ ਹੋਣ ਜਾ ਰਹੀ ਹੈ G-Pay ਐਪ, ਕਰੋੜਾਂ ਲੋਕਾਂ ਨੂੰ ਹੋਵੇਗਾ ਭਾਰੀ ਨੁਕਸਾਨ, ਅੱਧੀ ਦੁਨੀਆ ਪੈਸੇ ਦਾ ਲੈਣ-ਦੇਣ ਕਰਦੀ ਏ Online

ਬੰਦ ਹੋਣ ਜਾ ਰਹੀ ਹੈ G-Pay ਐਪ, ਕਰੋੜਾਂ ਲੋਕਾਂ ਨੂੰ ਹੋਵੇਗਾ ਭਾਰੀ ਨੁਕਸਾਨ, ਅੱਧੀ ਦੁਨੀਆ ਪੈਸੇ ਦਾ ਲੈਣ-ਦੇਣ ਕਰਦੀ ਏ Online

ਨਵੀਂ ਦਿੱਲੀ (ਵੀਓਪੀ ਬਿਊਰੋ) ਪੈਸਿਆਂ ਦੇ ਲੈਣ-ਦੇਣ ਦੇ ਲਈ ਸਭ ਤੋਂ ਜ਼ਿਆਦਾ ਵਰਤੀ ਜਾਣ ਵਾਲੀ ਆਨਲਾਈਨ ਪੈਮੇਂਟ ਐਪ G-Pay ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਗੂਗਲ ਨੇ ਆਪਣੀ ਪੇਮੈਂਟ ਐਪ G-Pay ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮਿਲੀ ਹੈ ਕਿ 4 ਜੂਨ, 2024 ਤੋਂ ਸੰਯੁਕਤ ਰਾਜ ਵਿੱਚ Google Pay ਐਪ ਨੂੰ ਬੰਦ ਕੀਤਾ ਜਾ ਰਿਹਾ ਹੈ।

ਗੂਗਲ ਦੀ ਇਸ ਹਰਕਤ ਦੇ ਨਾਲ ਇਸ ਪੇਮੈਂਟ ਐਪ ਦੇ ਬੰਦ ਹੋਣ ਨਾਲ ਲੱਖਾਂ ਯੂਜ਼ਰਸ ਪਰੇਸ਼ਾਨ ਹੋ ਸਕਦੇ ਹਨ। ਟੈਕ ਕੰਪਨੀ ਦਾ ਇਹ ਫੈਸਲਾ ਸਾਲ 2022 ‘ਚ ਲਾਂਚ ਹੋਏ ਗੂਗਲ ਵਾਲਿਟ ਐਪ ਕਾਰਨ ਲਿਆ ਗਿਆ ਹੈ। ਗੂਗਲ ਵਾਲਿਟ ਦੇ ਨਾਲ ਗੂਗਲ ਪੇ ਐਪ ਵੀ ਕਈ ਦੇਸ਼ਾਂ ਵਿੱਚ ਕੰਮ ਕਰ ਰਿਹਾ ਹੈ।

ਗੂਗਲ ਨੇ ਕਿਹਾ, “ਭਾਰਤ ਅਤੇ ਸਿੰਗਾਪੁਰ ਵਿੱਚ ਗੂਗਲ ਪੇ ਐਪ ਦੀ ਵਰਤੋਂ ਕਰਨ ਵਾਲੇ ਲੱਖਾਂ ਲੋਕਾਂ ਲਈ, ਕੁਝ ਵੀ ਨਹੀਂ ਬਦਲੇਗਾ। 4 ਜੂਨ ਤੋਂ ਬਾਅਦ ਇਹ ਐਪ ਸਿਰਫ ਭਾਰਤ ਅਤੇ ਸਿੰਗਾਪੁਰ ‘ਚ ਕੰਮ ਕਰੇਗੀ।

error: Content is protected !!