ਹਰ ਪਾਸੇ ਦਹਿਸ਼ਤਗਰਦੀ ਦਾ ਮਾਹੌਲ! … ਨਵਾਂਸ਼ਹਿਰ ਤੇ ਅੰਮ੍ਰਿਤਸਰ ‘ਚ ਚੱਲੀਆਂ ਗੋਲੀਆਂ, ਲੋਕਾਂ ‘ਚ ਸਹਿਮ

ਹਰ ਪਾਸੇ ਦਹਿਸ਼ਤਗਰਦੀ ਦਾ ਮਾਹੌਲ! … ਨਵਾਂਸ਼ਹਿਰ ਤੇ ਅੰਮ੍ਰਿਤਸਰ ‘ਚ ਚੱਲੀਆਂ ਗੋਲੀਆਂ, ਲੋਕਾਂ ‘ਚ ਸਹਿਮ

ਨਵਾਂਸ਼ਹਿਰ/ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬ ਵਿੱਚ ਆਏ ਦਿਨ ਅਪਰਾਧਿਕ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਗੋਲੀ ਚੱਲਣਾ ਤਾਂ ਹੁਣ ਆਮ ਹੋ ਗਿਆ ਹੈ ਅਤੇ ਸ਼ਰਾਰਤੀ ਅਨਸਰ/ਬਦਮਾਸ਼ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।

ਜ਼ਿਲ੍ਹਾ ਨਵਾਂਸ਼ਹਿਰ ਦੇ ਕਸਬਾ ਜਾਡਲਾ ਵਿਖੇ ਰਾਤ 1 ਵਜੇ ਦੇ ਕਰੀਬ ਤਾੜ ਤਾੜ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ। ਇਸ ਦੌਰਾਨ 14 ਦੇ ਕਰੀਬ ਫ਼ਾਇਰ ਕੀਤੇ ਗਏ ਅਤੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ I

ਜ਼ਿਕਰਯੋਗ ਹੈ ਕਿ ਕਰੀਬ 13 ਦਿਨ ਪਹਿਲਾ ਪਿੰਡ ਨਾਈ ਮਾਜਰਾ ਕੋਲ ਮੋਟਰਸਾਈਕਲ ਸਵਾਰ ਨੌਜਵਾਨ ਦੇ ਗੋਲੀ ਮਾਰੀ ਸੀ ਜੋ ਕਿ ਪੀਜੀਆਈ ਜ਼ੇਰੇ ਇਲਾਜ਼ ਹੈ, ਪਰ ਥਾਣਾ ਸਦਰ ਨਵਾਂਸ਼ਹਿਰ ਪੁਲਿਸ ਨੇ ਅਜੇ ਤੱਕ ਉਕਤ ਗੋਲ਼ੀ ਮਾਮਲਾ ਸੁਲਝਾਉਣ ਚ ਅਸਫ਼ਲ ਰਹੀ ਹੈ

ਇਸੇ ਤਰ੍ਹਾਂ ਅੰਮ੍ਰਿਤਸਰ ਦੇ ਇਲਾਕੇ ਗਵਾਲ ਮੰਡੀ ਦੇ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ। ਇਸ ਸਾਰੀ ਘਟਨਾ ਵਿੱਚ ਇੰਦਰਜੀਤ ਨਾਮ ਦੇ ਵਿਅਕਤੀ ‘ਤੇ ਗੋਲੀਆਂ ਚਲਾਉਣ ਦੇ ਦੋਸ਼ ਲੱਗੇ ਹਨ। ਇਸ ਦੌਰਾਨ ਸਾਜਨ ਨਾਮ ਦੇ ਲੜਕੇ ਦੇ ਵੱਖੀ ਵਿੱਚ ਗੋਲੀ ਲੱਗੀ ਹੈ।

ਵਾਰਦਾਤ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਸਾਜਨ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਜ਼ਖਮੀ ਸਾਜਨ ਦੇ ਪਰਿਵਾਰ ਨੇ ਡਾਕਟਰ ਜਸਬੀਰ ਸਿੰਘ ਸਿੱਧੂ ‘ਤੇ ਲਗਾਏ ਗੰਭੀਰ ਆਰੋਪ ਲਗਾ ਕੇ ਕਿਹਾ ਕਿ ਵਿਧਾਇਕ ਦੀ ਸ਼ਹਿ ਦੇ ਨਾਲ ਹੀ ਉਹਨਾਂ ਦੇ ਪੁੱਤ ‘ਤੇ ਹਮਲਾ ਹੋਇਆ ਹੈ।

error: Content is protected !!