9 ਮਹੀਨੇ ਜਿਹਦੀ ਕੁੱਖ ‘ਚ ਰਿਹਾ ਉਸ ਨੂੰ ਹੀ ਮਾਰਨ ਤੁਰ ਪਿਆ ਕਲਯੁੱਗੀ ਪੁੱਤ, ਨਾ ਕੋਈ ਦੇਖਦਾ ਤਾਂ ਕਰ ਦੇਣਾ ਸੀ ਕਾਂਡ

9 ਮਹੀਨੇ ਜਿਹਦੀ ਕੁੱਖ ‘ਚ ਰਿਹਾ ਉਸ ਨੂੰ ਹੀ ਮਾਰਨ ਤੁਰ ਪਿਆ ਕਲਯੁੱਗੀ ਪੁੱਤ, ਨਾ ਕੋਈ ਦੇਖਦਾ ਤਾਂ ਕਰ ਦੇਣਾ ਸੀ ਕਾਂਡ

ਵੀਓਪੀ ਬਿਊਰੋ – ਅਬੋਹਰ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਕਲਯੁੱਗੀ ਪੁੱਤਰ ਨੇ ਆਪਣੀ ਮਾਂ ਨਾਲ ਕੁੱਟਮਾਰ ਕੀਤੀ ਹੈ। ਇਸ ਤੋਂ ਬਾਅਦ ਉਹ ਔਰਤ ਨੂੰ ਕੱਪੜੇ ਵਿੱਚ ਬੰਨ੍ਹ ਕੇ ਨਹਿਰ ਵਿੱਚ ਸੁੱਟਣ ਜਾ ਰਿਹਾ ਸੀ। ਪਰ ਪੁਲਿਸ ਨੂੰ ਇਸ ਦੀ ਸੂਚਨਾ ਮਿਲ ਗਈ ਅਤੇ ਪੁਲਿਸ ਨੇ ਬਜ਼ੁਰਗ ਔਰਤ ਨੂੰ ਬੇਰਹਿਮ ਪੁੱਤਰ ਤੋਂ ਬਚਾ ਲਿਆ।

ਮਾਮਲਾ ਅਬੋਹਰ ਦੇ ਪਿੰਡ ਰੋਹੜੀਆ ਵਾਲਾ ਦਾ ਹੈ। ਪੁਲਿਸ ਨੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਹੈ। ਬਜ਼ੁਰਗ ਔਰਤ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਔਰਤ ਦੀ ਉਮਰ ਕਰੀਬ 70 ਸਾਲ ਹੈ।

ਪਿੰਡ ਦੇ ਹੀ ਇਕ ਵਿਅਕਤੀ ਹਰਬੰਸ ਲਾਲ ਨੇ ਦੱਸਿਆ ਕਿ ਕਾਂਸ਼ੀਰਾਮ ਨਾਂ ਦੇ ਵਿਅਕਤੀ ਨੇ ਉਸ ਦੀ ਬਜ਼ੁਰਗ ਮਾਤਾ ਪਰਮੇਸ਼ਵਰੀ ਦੇਵੀ ਦੀ ਕੁੱਟਮਾਰ ਕੀਤੀ। ਉਸ ਨੇ ਕਿਹਾ ਕਿ ਉਹ ਆਪਣੀ ਮਾਂ ਦੀ ਦੇਖਭਾਲ ਕਰਨ ਤੋਂ ਅਸਮਰੱਥ ਹੈ। ਇਸ ਲਈ ਉਹ ਆਪਣੀ ਮਾਂ ਨੂੰ ਸੱਟਾਂ ਮਾਰਨ, ਕੱਪੜੇ ਵਿੱਚ ਬੰਨ੍ਹ ਕੇ ਨਹਿਰ ਵਿੱਚ ਸੁੱਟਣ ਜਾ ਰਿਹਾ ਸੀ ਪਰ ਜਦੋਂ ਬੱਲੂਆਣਾ ਬਲਾਕ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਤਾਂ ਉਨ੍ਹਾਂ ਬਜ਼ੁਰਗ ਔਰਤ ਨੂੰ ਉਸ ਦੇ ਲੜਕੇ ਦੇ ਚੁੰਗਲ ਵਿੱਚੋਂ ਛੁਡਵਾਇਆ ਅਤੇ ਉਸ ਨੂੰ ਕਾਬੂ ਕਰ ਲਿਆ।

ਔਰਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਥੇ ਹੀ ਹਸਪਤਾਲ ‘ਚ ਡਾਕਟਰਾਂ ਨੇ ਬਜ਼ੁਰਗ ਔਰਤ ਦੀ ਹਾਲਤ ਨਾਜ਼ੁਕ ਦੱਸੀ ਹੈ। ਉਹ ਬੋਲ ਨਹੀਂ ਸਕਦੀ ਅਤੇ ਉਸਦੇ ਹੱਥ ਦੀ ਹੱਡੀ ਟੁੱਟੀ ਹੋਈ ਹੈ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ।

error: Content is protected !!