ਫਿਲਮ ਇੰਡਸਟਰੀ ਤੋਂ ਮੰਦਭਾਗੀ ਖਬਰ, ਚਾਰ ਫਿਲਮੀ ਸਿਤਾਰਿਆਂ ਸਮੇਤ ਨੌ ਜਣਿਆਂ ਦੀ ਸੜਕ ਹਾਦਸੇ ਵਿਚ ਦਰਦਨਾਕ ਮੌ.ਤ, ਮਰਨ ਵਾਲਿਆਂ ਵਿਚ ਦੋ ਅਭਿਨੇਤਰੀਆਂ ਸ਼ਾਮਲ

ਫਿਲਮ ਇੰਡਸਟਰੀ ਤੋਂ ਮੰਦਭਾਗੀ ਖਬਰ, ਚਾਰ ਫਿਲਮੀ ਸਿਤਾਰਿਆਂ ਸਮੇਤ ਨੌਂ ਜਣਿਆਂ ਦੀ ਸੜਕ ਹਾਦਸੇ ਵਿਚ ਦਰਦਨਾਕ ਮੌ.ਤ, ਮਰਨ ਵਾਲਿਆਂ ਵਿਚ ਦੋ ਅਭਿਨੇਤਰੀਆਂ ਸ਼ਾਮਲ


ਮੁੰਬਈ (ਵੀਓਪੀ ਬਿਊਰੋ) – ਫ਼ਿਲਮ ਇੰਡਸਟਰੀ ਤੋਂ ਇਕ ਤੋਂ ਬਾਅਦ ਇਕ ਦੁਖਦਾਈ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਪ੍ਰਸਿੱਧ ਵੈੱਬ ਸੀਰੀਜ਼ ‘ਪੰਚਾਇਤ 2’ ‘ਚ ਕੰਮ ਕਰਨ ਵਾਲੀ ਭੋਜਪੁਰੀ ਅਦਾਕਾਰਾ ਸਣੇ 3 ਹੋਰ ਭੋਜਪੁਰੀ ਸਿਤਾਰਿਆਂ ਦੇ ਦੇਹਾਂ.ਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਖ਼ਬਰ ਹੈ ਕਿ ਭੋਜਪੁਰੀ ਅਦਾਕਾਰਾ ਆਂਚਲ ਤਿਵਾਰੀ ਅਤੇ ਸਿਮਰਨ ਸ਼੍ਰੀਵਾਸਤਵ ਦੀ ਸੜਕ ਹਾਦਸੇ ‘ਚ ਮੌ.ਤ ਹੋ ਗਈ ਹੈ। ਇਸ ਹਾਦਸੇ ‘ਚ ਗਾਇਕ ਛੋਟੂ ਪਾਂਡੇ, ਵਿਮਲੇਸ਼ ਪਾਂਡੇ ਸਣੇ 9 ਹੋਰ ਲੋਕਾਂ ਦੀ ਵੀ ਮੌ.ਤ ਹੋਈ ਹੈ।


ਪੁਲਿਸ ਨੇ ਦੱਸਿਆ ਕਿ ਇੱਕ ਵਾਹਨ ‘ਚ ਅੱਠ ਦੇ ਕਰੀਬ ਵਿਅਕਤੀ ਜਾ ਰਹੇ ਸਨ, ਜਿਨ੍ਹਾਂ ਦੀ ਪਹਿਲਾਂ ਮੋਟਰਸਾਈਕਲ ਨਾਲ ਟੱਕਰ ਹੋਈ। ਇਸ ਮਗਰੋਂ ਦੋਵੇਂ ਵਾਹਨਾਂ ਨੇ ਆਪਣਾ ਸੰਤੁਲਨ ਗੁਆ ਦਿੱਤਾ ਤੇ ਦੂਜੀ ਲੇਨ ‘ਚ ਚਲੇ ਗਏ ਜਿੱਥੇ ਇਕ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ‘ਚ ਬੈਠੇ ਆਂਚਲ ਤਿਵਾੜੀ ਅਤੇ ਸਿਮਰਨ ਸ਼੍ਰੀਵਾਸਤਵ ਸਮੇਤ 8 ਲੋਕਾਂ ਸਮੇਤ ਮੋਟਰਸਾਈਕਲ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ।


ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬਿਹਾਰ ਦੇ ਕੈਮੂਰ ਜ਼ਿਲੇ ‘ਚ ਵਾਪਰਿਆ ਹੈ। 4 ਭੋਜਪੁਰੀ ਸਿਤਾਰਿਆਂ ਦੀ ਇਕੱਠੇ ਹੋਈ ਮੌ.ਤ ਨੇ ਪੂਰੀ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਨ੍ਹਾਂ ਸਿਤਾਰਿਆਂ ਦੀ ਮੌ.ਤ ਕਾਰਨ ਹਰ ਪਾਸੇ ਸੋਗ ਦਾ ਮਾਹੌਲ ਹੈ।


ਦੱਸ ਦਈਏ ਕਿ ਇਹ ਸੜਕ ਹਾਦਸਾ ਐਤਵਾਰ ਸ਼ਾਮ ਨੂੰ ਦੇਵਕਾਲੀ ਪਿੰਡ ਨੇੜੇ ਜੀ. ਟੀ ਰੋਡ ‘ਤੇ ਵਾਪਰਿਆ। ਮ੍ਰਿਤਕਾਂ ਦੀ ਪਛਾਣ ਸੋਮਵਾਰ ਸਵੇਰੇ ਹੋਈ ਹੈ। ਇਸ ਤੋਂ ਬਾਅਦ ਪੁਲਸ ਨੇ ਇੱਕ ਬਿਆਨ ਜਾਰੀ ਕਰਕੇ ਇਨ੍ਹਾਂ ਚਾਰ ਉਭਰਦੇ ਸਿਤਾਰਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੂਜੇ ਮ੍ਰਿਤਕਾਂ ਦੀ ਪਛਾਣ ਪ੍ਰਕਾਸ਼ ਰਾਮ, ਅਨੂ ਪਾਂਡੇ, ਦਧੀਬਲ ਸਿੰਘ, ਬਾਗੀਸ਼ ਪਾਂਡੇ ਅਤੇ ਸੱਤਿਆ ਪ੍ਰਕਾਸ਼ ਮਿਸ਼ਰਾ ਵਜੋਂ ਹੋਈ ਹੈ।

error: Content is protected !!