ਖੁਸ਼ੀਆਂ ਵਿਚ ਮਾਤਮ ਦੀ ਦਸਤਕ, ਬਾਰਾਤ ਆ ਗਈ, ਲਾਵਾਂ ਵੀ ਹੋ ਗਈਆਂ, ਜੈ ਮਾਲਾ ਵੇਲੇ ਲਾੜੀ ਦੀ ਹੋ ਗਈ ਮੌ.ਤ, ਮੰਨਜ਼ਰ ਵੇਖ ਲਾੜਾ ਵੀ ਹੋਇਆ ਬੇਸੁੱਧ

ਖੁਸ਼ੀਆਂ ਵਿਚ ਮਾਤਮ ਦੀ ਦਸਤਕ, ਬਾਰਾਤ ਆ ਗਈ, ਲਾਵਾਂ ਵੀ ਹੋ ਗਈਆਂ, ਜੈ ਮਾਲਾ ਵੇਲੇ ਲਾੜੀ ਦੀ ਹੋ ਗਈ ਮੌ.ਤ, ਮੰਨਜ਼ਰ ਵੇਖ ਲਾੜਾ ਵੀ ਹੋਇਆ ਬੇਸੁੱਧ


ਵੀਓਪੀ ਬਿਊਰੋ, ਜਲਾਲਾਬਾਦ : ਜਲਾਲਾਬਾਦ ਹਲਕੇ ਦੇ ਪਿੰਡ ਸਵਾਹਵਾਲਾ ਦਾ ਇਕ ਦਿਲ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 23 ਸਾਲਾ ਲਾੜੀ ਨੀਲਮ ਰਾਣੀ ਦੀ ਵਿਆਹ ਮੌਕੇ ਕੀਤੇ ਜਾ ਰਹੇ ਸ਼ਗਨਾਂ ਦੌਰਾਨ ਮੌ.ਤ ਹੋ ਗਈ। ਲਾੜੀ ਦੀ ਮੌ.ਤ ਨੂੰ ਦੇਖ ਕੇ ਲਾੜਾ ਵੀ ਬੇਹੋਸ਼ ਹੋ ਗਿਆ, ਜਿਸ ਨੂੰ ਪਰਿਵਾਰਕ ਮੈਂਬਰਾਂ ਵਲੋਂ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਦਰਅਸਲ ਖੁਸ਼ੀ-ਖੁਸ਼ੀ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ, ਬਾਰਾਤ ਆਈ ਅਤੇ ਲਾਵਾਂ ਫੇਰੇ ਵੀ ਹੋਏ। ਫੇਰਿਆਂ ਤੋਂ ਬਾਅਦ ਲੜਕੀ ਨੂੰ ਅਚਾਨਕ ਘਬਰਾਹਟ ਮਹਿਸੂਸ ਹੋਈ, ਜਿਸ ਤੋਂ ਬਾਅਦ ਡਾਕਟਰ ਨੂੰ ਮੌਕੇ ’ਤੇ ਜਾਂਚ ਲਈ ਬੁਲਾਇਆ ਗਿਆ ਅਤੇ ਬਕਾਇਦਾ ਦਵਾਈ ਵੀ ਦਿੱਤੀ ਗਈ। ਇਸ ਮਗਰੋਂ ਲੜਕੀ ਨੂੰ ਥੋੜਾ ਠੀਕ ਮਹਿਸੂਸ ਹੋਣ ’ਤੇ ਸਟੇਜ ਉਪਰ ਜੈਮਾਲਾ ਲਈ ਲਿਜਾਇਆ ਗਿਆ। ਜਿੱਥੇ ਸਟੇਜ ’ਤੇ ਲੱਗੇ ਸੋਫੇ ’ਤੇ ਬੈਠਦੇ ਸਾਰ ਹੀ ਲਾੜੀ ਨੀਲਮ ਬੇਸੁੱਧ ਹੋ ਗਈ ਅਤੇ ਸਕਿੰਟਾਂ ਵਿਚ ਉਸ ਦੀ ਮੌ.ਤ ਹੋ ਗਈ।

ਇੰਨਾ ਹੀ ਨਹੀਂ ਲੜਕੀ ਦੀ ਮੌ.ਤ ਹੁੰਦੇ ਸਾਰ ਲਾੜਾ ਵੀ ਬੇਹੋਸ਼ ਹੋ ਗਿਆ, ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ। ਰੱਬ ਦਾ ਇਹ ਕਹਿਰ ਪਿੰਡ ਸਵਾਹ ਵਾਲਾ ਵਿਖੇ ਦੇਖਣ ਨੂੰ ਮਿਲਿਆ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਨੀਲਮ ਰਾਣੀ ਦੀ ਮਾਂ ਬਾਪ ਲੜਕੀ ਦੇ ਸਹੁਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੱਤੀ ਹੈ। ਵਿਆਹ ਦੀਆਂ ਰਸਮਾਂ ਮੌਕੇ ਦੋਵੇਂ ਪਰਿਵਾਰ ਬੇਹੱਦ ਖ਼ੁਸ਼ ਨਜ਼ਰ ਆ ਰਹੇ ਸਨ।

ਵਿਆਹ ਤੋਂ ਪਹਿਲਾਂ ਦੀਆਂ ਤਸਵੀਰਾਂ ਵਿਚ ਵੀ ਲਾੜੀ ਨੀਲਮ ਹੱਥਾਂ ਵਿਚ ਕਲੀਰੇ ਪਾ ਕੇ ਫੋਟੋ ਸ਼ੂਟ ਕਰਵਾ ਰਹੀ ਸੀ ਅਤੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ’ਤੇ ਬੇਹੱਦ ਖੁਸ਼ ਸੀ। ਪਰ ਕਿਸੇ ਨੂੰ ਕੀ ਪਤਾ ਸੀ ਕਿ ਜਿਸ ਧੀ ਨੂੰ ਉਹ ਵਿਆਹੁਣ ਜਾ ਰਹੇ ਹਨ ਉਹ ਹੁਣ ਸਦਾ ਲਈ ਦੂਰ ਹੋ ਜਾਵੇਗੀ। ਲਾੜੀ ਦੀ ਮੌਤ ਤੋਂ ਬਾਅਦ ਵਿਆਹ ਸਮਾਗਮ ਵਿਚ ਚੀਕ ਚਿਹਾੜਾ ਪੈ ਗਿਆ ਅਤੇ ਹਰ ਅੱਖ ਵਿਚੋਂ ਹੰਝੂ ਨਿਕਲ ਆਏ।

error: Content is protected !!