ਦਾਰੂ ਪੀਂਦੇ ਦੋਸਤਾਂ ‘ਚ ਬੀੜੀ ਨੂੰ ਲੈ ਕੇ ਹੋ ਗਈ ਲੜਾਈ, ਛਾਤੀ ‘ਚ ਚਾਕੂ ਮਾਰ ਕੇ ਕਰ’ਤਾ ਇੱਕ ਦੋਸਤ ਦਾ ਕ.ਤ.ਲ

ਦਾਰੂ ਪੀਂਦੇ ਦੋਸਤਾਂ ‘ਚ ਬੀੜੀ ਨੂੰ ਲੈ ਕੇ ਹੋ ਗਈ ਲੜਾਈ, ਛਾਤੀ ‘ਚ ਚਾਕੂ ਮਾਰ ਕੇ ਕਰ’ਤਾ ਇੱਕ ਦੋਸਤ ਦਾ ਕ.ਤ.ਲ

ਵੀਓਪੀ ਬਿਊਰੋ – ਨਵਾਂਸ਼ਹਿਰ ‘ਚ ਸ਼ਰਾਬ ਪੀਣ ਦੌਰਾਨ ਬੀੜੀ ਨੂੰ ਲੈ ਕੇ ਹੋਈ ਝਗੜੇ ‘ਚ ਇਕ ਨੌਜਵਾਨ ਨੇ ਆਪਣੇ ਦੋਸਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਮੁਲਜ਼ਮ ਰਾਜੂ ਜੋ ਕਿ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ, ਉਥੇ ਹੀ ਬੈਠਾ ਰਿਹਾ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨਾਨੋਵਾਲ ਦਾ ਰਹਿਣ ਵਾਲਾ ਮੁਕੇਸ਼ ਕੁਮਾਰ ਖੇਤਾਂ ਵਿੱਚ ਕੰਮ ਕਰਨ ਵਾਲੇ ਪੱਛਮੀ ਬੰਗਾਲ ਵਾਸੀ ਰਾਜੂ ਅਤੇ ਇੱਕ ਹੋਰ ਦੋਸਤ ਨਾਲ ਸ਼ਰਾਬ ਪੀ ਰਿਹਾ ਸੀ। ਇਸ ਦੌਰਾਨ ਮੁਕੇਸ਼ ਅਤੇ ਰਾਜੂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ। ਜਿਵੇਂ ਹੀ ਤੀਜਾ ਦੋਸਤ ਕਮਰੇ ਤੋਂ ਬਾਹਰ ਨਿਕਲਿਆ ਤਾਂ ਰਾਜੂ ਨੇ ਮੁਕੇਸ਼ ‘ਤੇ ਹਮਲਾ ਕਰ ਦਿੱਤਾ।

ਚਸ਼ਮਦੀਦ ਗੁਰਦੀਪ ਨੇ ਦੱਸਿਆ ਕਿ ਜਦੋਂ ਉਹ ਅੰਦਰ ਆਏ ਤਾਂ ਦੇਖਿਆ ਕਿ ਰਾਜੂ ਨੇ ਮੁਕੇਸ਼ ਦੀ ਛਾਤੀ ਵਿੱਚ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਹਮਲੇ ਤੋਂ ਬਾਅਦ ਜਦੋਂ ਤੱਕ ਮੁਕੇਸ਼ ਨੂੰ ਹਸਪਤਾਲ ਲਿਜਾਇਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਰਾਜੂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ। ਗੁਰਦੀਪ ਅਨੁਸਾਰ ਬੀੜੀ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋਈ ਸੀ।

error: Content is protected !!