CM ਮਾਨ ਨੇ ਬਾਦਲ ਪਰਿਵਾਰ ‘ਤੇ ਲਾਇਆ 108 ਕਰੋੜ ਦੇ ਘਪਲੇ ਦਾ ਇਲਜ਼ਾਮ, ਸੁਖਬੀਰ ਬਾਦਲ ਨੇ ਕਿਹਾ- ਮਾਫੀ ਮੰਗ ਨਹੀਂ ਤਾਂ ਕੇਸ ਕਰਾਂਗੇ

CM ਮਾਨ ਨੇ ਬਾਦਲ ਪਰਿਵਾਰ ‘ਤੇ ਲਾਇਆ 108 ਕਰੋੜ ਦੇ ਘਪਲੇ ਦਾ ਇਲਜ਼ਾਮ, ਸੁਖਬੀਰ ਬਾਦਲ ਨੇ ਕਿਹਾ- ਮਾਫੀ ਮੰਗ ਨਹੀਂ ਤਾਂ ਕੇਸ ਕਰਾਂਗੇ

ਚੰਡੀਗੜ੍ਹ (ਵੀਓਪੀ ਬਿਊਰੋ) ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਵੱਡਾ ਸ਼ਬਦੀ ਹਮਲਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਬਾਦਲ ਪਰਿਵਾਰ ਨੇ ਆਪਣੇ ਫਾਇਦੇ ਲਈ ਸੈਰ-ਸਪਾਟੇ ਅਤੇ ਜ਼ਮੀਨੀ ਤਬਾਦਲੇ ਨਾਲ ਸਬੰਧਤ ਕਈ ਨੀਤੀਆਂ ਬਦਲ ਕੇ ਸਰਕਾਰੀ ਖ਼ਜ਼ਾਨੇ ਵਿੱਚੋਂ 108 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਮੁਆਫ਼ ਕਰਵਾ ਲਿਆ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਬਾਦਲ ਪਰਿਵਾਰ ਦੇ ਆਲੀਸ਼ਾਨ ਹੋਟਲ ਓਬਰਾਏ ਸੁਖਵਿਲਾਸ ਦਾ ਰਿਕਾਰਡ ਵੀ ਮੀਡੀਆ ਸਾਹਮਣੇ ਪੇਸ਼ ਕੀਤਾ।

ਪ੍ਰੈੱਸ ਕਾਨਫਰੰਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਬਾਦਲ ਪਰਿਵਾਰ ਨੇ 1985-86 ਦੌਰਾਨ ਪਿੰਡ ਬੱਲਾਂਪੁਰ ਵਿੱਚ 85 ਕਨਾਲ ਜ਼ਮੀਨ ਖਰੀਦੀ ਸੀ, ਜਿਸ ’ਤੇ ਜੰਗਲਾਤ ਖੇਤਰ ਦੀ ਜ਼ਮੀਨ ਹੋਣ ਕਾਰਨ ਉਸਾਰਿਆ ਨਹੀਂ ਜਾ ਸਕਿਆ। ਉਨ੍ਹਾਂ ਕਿਹਾ ਕਿ ਪੰਜਾਬ ਲੈਂਡ ਪ੍ਰੀਜ਼ਰਵੇਸ਼ਨ ਐਕਟ 1900 ਤਹਿਤ ਭਾਵੇਂ ਪਿੰਡ ਬੱਲਾਂਪੁਰ ਵਿੱਚ ਕੋਈ ਉਸਾਰੀ ਨਹੀਂ ਹੋ ਸਕਦੀ ਸੀ ਪਰ ਬਾਦਲ ਪਰਿਵਾਰ ਨੇ 2 ਮਾਰਚ 2009 ਨੂੰ ਆਪਣੀ ਹੀ ਸਰਕਾਰ ਤੋਂ 7.27 ਹੈਕਟੇਅਰ (ਲਗਭਗ 20 ਏਕੜ) ਜ਼ਮੀਨ ਵਿੱਚ ਉਸਾਰੀ ਦੀ ਮਨਜ਼ੂਰੀ ਲੈ ਲਈ।

ਉਨ੍ਹਾਂ ਕਿਹਾ ਕਿ 2009 ਵਿੱਚ ਬਾਦਲ ਸਰਕਾਰ ਨੇ ਈਕੋ-ਟੂਰਿਜ਼ਮ ਪਾਲਿਸੀ ਲਿਆਂਦੀ ਸੀ ਅਤੇ ਇਸ ਤਹਿਤ ਕਈ ਸੋਧਾਂ ਪਾਸ ਕਰਕੇ ਇਹ ਹੋਟਲ ਬਣਾਇਆ ਗਿਆ ਸੀ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਬਾਦਲ ਪਰਿਵਾਰ ਨੇ ਈਕੋ ਟੂਰਿਜ਼ਮ ਨੀਤੀ 2009 ਸਿਰਫ ਆਪਣੇ ਫਾਇਦੇ ਲਈ ਤਿਆਰ ਕਰਵਾਈ ਅਤੇ ਇਸ ਤਹਿਤ ਬਾਦਲ ਪਰਿਵਾਰ ਨੇ ਵੱਖ-ਵੱਖ ਵਿਭਾਗਾਂ ਤੋਂ ਛੋਟਾਂ ਲੈ ਕੇ ਕੁੱਲ 108 ਕਰੋੜ 73 ਲੱਖ ਰੁਪਏ ਦਾ ਗਬਨ ਕੀਤਾ।

ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਮਾਨ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਮਾਨ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰੇ ਜਾਂ ਮੁਆਫ਼ੀ ਮੰਗੇ। ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਮੁੱਖ ਮੰਤਰੀ ਅਦਾਲਤ ਵਿੱਚ ਆਉਣ ਲਈ ਤਿਆਰ ਰਹਿਣ। ਅਕਾਲੀ ਆਗੂ ਨੇ ਕਿਹਾ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣੇ ਦੋ ਸਾਲ ਹੋ ਗਏ ਹਨ ਅਤੇ ਉਹ ਬੇਵੱਸ ਮੁੱਖ ਮੰਤਰੀ ਹੈ?

error: Content is protected !!