ਤਰਨਤਾਰਨ ‘ਚ ਲੁਟੇਰੇ ਪੁਲਿਸ ਚੌਕੀ ਨੇੜਿਓ ਹਥਿਆਰ ਤੇ ਕਾਰਤੂਸ ਚੋਰੀ ਕਰ ਕੇ ਹੋਏ ਫੁਰਰ, ਸੀਸੀਟੀਵੀ ਫੂਟੇਜ ਵੀ ਲੈ ਗਏ ਨਾਲ

ਤਰਨਤਾਰਨ ‘ਚ ਲੁਟੇਰੇ ਪੁਲਿਸ ਚੌਕੀ ਨੇੜਿਓ ਹਥਿਆਰ ਤੇ ਕਾਰਤੂਸ ਚੋਰੀ ਕਰ ਕੇ ਹੋਏ ਫੁਰਰ, ਸੀਸੀਟੀਵੀ ਫੂਟੇਜ ਵੀ ਲੈ ਗਏ ਨਾਲ

ਵੀਓਪੀ ਬਿਊਰੋ – ਤਰਨਤਾਰਨ ‘ਚ ਅੰਮ੍ਰਿਤਸਰ ਬਾਈਪਾਸ ਚੌਕ ‘ਤੇ ਸਥਿਤ ਗੰਨ ਹਾਊਸ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਨਿਸ਼ਾਨਾ ਬਣਾ ਲਿਆ ਗਿਆ ਹੈ। ਗੰਨ ਹਾਊਸ ‘ਚੋਂ ਅਣਪਛਾਤੇ ਵਿਅਕਤੀ 22 ਹਥਿਆਰ ਅਤੇ 58 ਕਾਰਤੂਸ ਚੋਰੀ ਕਰਕੇ ਫਰਾਰ ਹੋ ਗਏ। ਇਸ ਵੱਡੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਜ਼ਿਲ੍ਹੇ ਭਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ।

ਗੰਨ ਹਾਊਸ ਦੇ ਮਾਲਕ ਮਨਮੀਤ ਸਿੰਘ ਵਾਸੀ ਦੀਪ ਐਵੀਨਿਊ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਅੰਮ੍ਰਿਤਸਰ ਬਾਈਪਾਸ ਚੌਕ ਵਿਖੇ ਮੀਟ ਗੰਨ ਹਾਊਸ ਚਲਾ ਰਿਹਾ ਹੈ। ਬੀਤੀ ਦੁਪਹਿਰ ਜਦੋਂ ਉਹ ਆਪਣੇ ਗੰਨ ਹਾਊਸ ਵਿੱਚ ਪਹੁੰਚਿਆ ਤਾਂ ਦੇਖਿਆ ਕਿ ਗੰਨ ਹਾਊਸ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ।

ਗੰਨ ਹਾਊਸ ‘ਚੋਂ 16 ਰਾਈਫਲਾਂ, ਇਕ ਰਾਈਫਲ 30.6 ਬੋਰ, ਚਾਰ ਰਿਵਾਲਵਰ, ਇਕ ਪਿਸਤੌਲ ਅਤੇ 58 ਕਾਰਤੂਸ ਗਾਇਬ ਸਨ। ਅਣਪਛਾਤੇ ਵਿਅਕਤੀ ਕੰਧ ਤੋੜ ਕੇ ਦੁਕਾਨ ਦੇ ਅੰਦਰ ਦਾਖਲ ਹੋਏ, ਅਲਮਾਰੀ ਵਿੱਚ ਪਈਆਂ ਸਟਰਾਂਗ ਰੂਮ ਦੀਆਂ ਚਾਬੀਆਂ ਕੱਢ ਕੇ, ਹਥਿਆਰ ਚੋਰੀ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ।

ਚੋਰੀ ਹੋਏ ਜ਼ਿਆਦਾਤਰ ਹਥਿਆਰ ਲੋਕਾਂ ਦੇ ਸਨ। ਚੋਰ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਵੀ ਲੈ ਗਏ। ਹਾਲਾਂਕਿ ਅੰਮ੍ਰਿਤਸਰ ਬਾਈਪਾਸ ਚੌਕ ‘ਤੇ ਚੌਕੀ ਹੈ। ਘਟਨਾ ਨੂੰ ਇੱਥੋਂ 10 ਮੀਟਰ ਦੀ ਦੂਰੀ ‘ਤੇ ਅੰਜਾਮ ਦਿੱਤਾ ਗਿਆ। ਇਹ ਘਟਨਾ ਪੁਲਿਸ ਦੀ ਕਾਰਜ ਪ੍ਰਣਾਲੀ ‘ਤੇ ਕਈ ਸਵਾਲ ਖੜ੍ਹੇ ਕਰਦੀ ਹੈ।

error: Content is protected !!