ਜਿਮ ਵਿਚ ਕਸਰਤ ਕਰਦਿਆਂ ਪਿਆ ਦਿਲ ਦਾ ਦੌਰ, ਪੰਜ ਵਾਰ ਕੌਂਸਲਰ ਰਹੇ ਕਾਂਗਰਸੀ ਆਗੂ ਦੀ ਮੌ.ਤ

ਜਿਮ ਵਿਚ ਕਸਰਤ ਕਰਦਿਆਂ ਪਿਆ ਦਿਲ ਦਾ ਦੌਰ, ਪੰਜ ਵਾਰ ਕੌਂਸਲਰ ਰਹੇ ਕਾਂਗਰਸੀ ਆਗੂ ਦੀ ਮੌ.ਤ


ਵੀਓਪੀ ਬਿਊਰੋ, ਖੰਨਾ : ਖੰਨਾ ‘ਚ ਕਾਂਗਰਸ ਦੇ 5 ਵਾਰ ਦੇ ਕੌਂਸਲਰ ਗੁਰਮਿੰਦਰ ਸਿੰਘ ਲਾਲੀ ਦੀ ਸ਼ਨਿਚਰਵਾਰ ਸਵੇਰੇ ਮੌ.ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੁਰਮਿੰਦਰ ਸਿੰਘ ਲਾਲੀ ਨੂੰ ਸਵੇਰੇ ਜਿਮ ‘ਚ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪੈ ਗਿਆ, ਜਿਸ ਮਗਰੋਂ ਉਨ੍ਹਾਂ ਨੂੰ ਤੁਰੰਤ 2 ਵੱਖ-ਵੱਖ ਹਸਪਤਾਲਾਂ ‘ਚ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ.ਕ ਕਰਾਰ ਦਿੱਤਾ।


ਦੱਸਣਯੋਗ ਹੈ ਕਿ ਗੁਰਮਿੰਦਰ ਸਿੰਘ ਲਾਲੀ ਕਾਂਗਰਸ ਦੇ ਸੀਨੀਅਰ ਆਗੂ ਸਨ ਅਤੇ ਉਹ ਖ਼ੁਦ ਜਿੱਥੇ ਪੰਜਵੀਂ ਵਾਰ ਲਗਾਤਾਰ ਕਾਂਗਰਸ ਦੇ ਕੌਂਸਲਰ ਬਣੇ ਸਨ, ਉੱਥੇ ਹੀ ਉਨ੍ਹਾਂ ਦੀ ਪਤਨੀ ਅੰਜਨਜੀਤ ਕੌਰ ਲਗਾਤਾਰ ਦੂਜੀ ਵਾਰ ਕੌਂਸਲਰ ਹੈ।
ਗੁਰਮਿੰਦਰ ਸਿੰਘ ਲਾਲੀ, ਕੈਪਟਨ ਸਰਕਾਰ ‘ਚ ਇੰਪਰੂਵਮੈਂਟ ਟਰੱਸਟ ਖੰਨਾ ਦੇ ਚੇਅਰਮੈਨ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਖੰਨਾ ਨਗਰ ਕੌਂਸਲ ਦੇ ਉਪ ਪ੍ਰਧਾਨ ਵੀ ਰਹੇ ਹਨ।

ਉਨ੍ਹਾਂ ਦੀ ਅਚਾਨਕ ਮੌ.ਤ ਕਾਰਨ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਹੈ। ਗੁਰਮਿੰਦਰ ਸਿੰਘ ਲਾਲੀ ਦੇ ਅਚਾਨਕ ਦੇਹਾਂਤ ‘ਤੇ ਵੱਖ-ਵੱਖ ਸਿਆਸੀ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

error: Content is protected !!