ਸਪੇਨ ਤੋਂ India ਘੁੰਮਣ ਆਈ ਲੜਕੀ ਦੇ ਨਾਲ ਝਾਰਖੰਡ ‘ਚ ਗੈਂਗ.ਰੇ.ਪ, 7 ਹਵਸੀਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਸਪੇਨ ਤੋਂ India ਘੁੰਮਣ ਆਈ ਲੜਕੀ ਦੇ ਨਾਲ ਝਾਰਖੰਡ ‘ਚ ਗੈਂਗ.ਰੇ.ਪ, 7 ਹਵਸੀਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਝਾਰਖੰਡ (ਵੀਓਪੀ ਬਿਊਰੋ) ਸਪੇਨ ਤੋਂ ਭਾਰਤ ਘੁੰਮਣ ਆਈ ਇਕ ਮਹਿਲਾ ਦੇ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਮਹਿਲਾ ਆਪਣੇ ਪਤੀ ਨਾਲ ਝਾਰਖੰਡ ਦੇ ਦੁਮਕਾ ਪਹੁੰਚੀ ਸੀ। ਇੱਥੇ ਕਰੀਬ 7 ਦੋਸ਼ੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ।

ਪੁਲਿਸ ਨੇ ਇਸ ਮਾਮਲੇ ‘ਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰੇਪ ਤੋਂ ਬਾਅਦ ਪੀੜਤਾ ਖੁਦ ਆਪਣੇ ਪਤੀ ਨਾਲ ਬਾਈਕ ‘ਤੇ ਸਵਾਰ ਹੋ ਕੇ ਇਲਾਜ ਲਈ ਹਸਪਤਾਲ ਪਹੁੰਚੀ। ਪੀੜਤ ਨੂੰ ਡਾਕਟਰਾਂ ਨੇ ਹਸਪਤਾਲ ‘ਚ ਭਰਤੀ ਕਰਵਾਇਆ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।

ਜਾਣਕਾਰੀ ਮੁਤਾਬਕ ਇਹ ਮਾਮਲਾ ਹੰਸਡੀਹਾ ਥਾਣਾ ਖੇਤਰ ਦੇ ਕੁਰੂਮਹਾਟ ਦਾ ਹੈ। ਸਪੇਨ ਤੋਂ ਇੱਕ ਔਰਤ ਇੱਥੇ ਘੁੰਮਣ ਆਈ ਹੋਈ ਸੀ। ਘਟਨਾ ਬੀਤੀ ਸ਼ੁੱਕਰਵਾਰ ਰਾਤ ਦੀ ਦੱਸੀ ਜਾ ਰਹੀ ਹੈ। ਔਰਤ ਦਾ ਪਤੀ ਵੀ ਨਾਲ ਸੀ ਅਤੇ ਹਰ ਮੋਟਰਸਾਈਕਲ ‘ਤੇ ਭਾਗਲਪੁਰ ਵੱਲ ਰਵਾਨਾ ਹੋ ਰਹੇ ਸਨ ਅਤੇ ਰਸਤੇ ਵਿੱਚ ਟੈਂਟ ਲਗਾਕੇ ਅਰਾਮ ਕਰ ਰਹੇ ਸਨ, ਇਸ ਦੌਰਾਨ ਦੋਸ਼ੀਆਂ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ।

error: Content is protected !!