Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
March
3
ਗੋਲਡੀ ਬਰਾੜ ਦੇ ਭਰਾ ਦਾ ਕ.ਤ.ਲ ਕਰਨ ਦੇ ਦੋਸ਼ ‘ਚ ਫੜੇ 4 ਨੌਜਵਾਨ ਅਦਾਲਤ ਨੇ ਕੀਤੇ ਬਰੀ, ਕਿਹਾ-ਸਬੂਤਾਂ ਦੀ ਘਾਟ ਆ
Crime
Latest News
National
Punjab
ਗੋਲਡੀ ਬਰਾੜ ਦੇ ਭਰਾ ਦਾ ਕ.ਤ.ਲ ਕਰਨ ਦੇ ਦੋਸ਼ ‘ਚ ਫੜੇ 4 ਨੌਜਵਾਨ ਅਦਾਲਤ ਨੇ ਕੀਤੇ ਬਰੀ, ਕਿਹਾ-ਸਬੂਤਾਂ ਦੀ ਘਾਟ ਆ
March 3, 2024
Voice of Punjab
ਗੋਲਡੀ ਬਰਾੜ ਦੇ ਭਰਾ ਦਾ ਕ.ਤ.ਲ ਕਰਨ ਦੇ ਦੋਸ਼ ‘ਚ ਫੜੇ 4 ਨੌਜਵਾਨ ਅਦਾਲਤ ਨੇ ਕੀਤੇ ਬਰੀ, ਕਿਹਾ-ਸਬੂਤਾਂ ਦੀ ਘਾਟ ਆ
ਵੀਓਪੀ ਬਿਊਰੋ – ਕੈਨੇਡਾ ‘ਚ ਬੈਠੇ ਅੱਤਵਾਦੀ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਦੇ ਕਤਲ ਦੇ ਦੋਸ਼ ਵਿੱਚ ਫੜੇ ਗਏ ਚਾਰ ਕਥਿਤ ਮੁਲਜ਼ਮਾਂ ਨੂੰ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਬਰੀ ਹੋਣ ਵਾਲਿਆਂ ਵਿੱਚ ਗੈਂਗਸਟਰ ਨੀਰਜ ਚਸਕਾ, ਚਮਕੌਰ ਸਿੰਘ ਉਰਫ਼ ਬੈਂਤ, ਗੁਰਮੀਤ ਸਿੰਘ ਗੀਤਾ ਅਤੇ ਗੁਰਵਿੰਦਰ ਸਿੰਘ ਢਾਡੀ ਸ਼ਾਮਲ ਹਨ।
ਸੁਰਜੀਤ ਬਾਊਂਸਰ ਕਤਲ ਕਾਂਡ ਦਾ ਵੀ ਨੀਰਜ ਮੁਲਜ਼ਮ ਹੈ। ਇਸ ਦੇ ਨਾਲ ਹੀ ਗਾਇਕ ਪਰਮੀਸ਼ ਵਰਮਾ ‘ਤੇ ਗੋਲੀ ਚਲਾਉਣ ਵਾਲਾ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਵਾ ਵੀ ਇਸ ਮਾਮਲੇ ‘ਚ ਮੁਲਜ਼ਮ ਸੀ। ਉਸ ਨੂੰ ਅਦਾਲਤ ਨੇ ਪਹਿਲਾਂ ਹੀ ਡਿਸਚਾਰਜ ਕਰ ਦਿੱਤਾ ਸੀ।
ਗੈਂਗਸਟਰ ਨੀਰਜ ਚਸਕਾ ਦੇ ਵਕੀਲ ਪ੍ਰਫੁੱਲ ਕਸ਼ਯਪ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਮੁਵੱਕਿਲ ਨੂੰ ਪੁਲਿਸ ਨੇ ਝੂਠੇ ਕੇਸ ਵਿੱਚ ਫਸਾਇਆ ਹੈ। ਪੁਲਿਸ ਨੀਰਜ ਖਿਲਾਫ ਕੋਈ ਸਬੂਤ ਪੇਸ਼ ਨਹੀਂ ਕਰ ਸਕੀ ਜਿਸ ਤੋਂ ਇਹ ਸਾਬਤ ਹੋ ਸਕੇ ਕਿ ਗੁਰਲਾਲ ਬਰਾੜ ਦਾ ਕਤਲ ਨੀਰਜ ਚਸਕਾ ਨੇ ਕੀਤਾ ਸੀ।
10 ਅਕਤੂਬਰ 2020 ਦੀ ਦੇਰ ਰਾਤ, ਗੁਰਲਾਲ ਬਰਾੜ ਇੰਡਸਟਰੀਅਲ ਏਰੀਆ ਵਿੱਚ ਸਥਿਤ ਸਿਟੀ ਐਂਪੋਰੀਅਮ ਮਾਲ ਦੇ ਬਾਹਰ ਇੱਕ ਫਾਰਚੂਨਰ ਕਾਰ ਵਿੱਚ ਕਿਸੇ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ ਦੋ ਨਕਾਬਪੋਸ਼ ਬਾਈਕ ਸਵਾਰ ਕਾਰ ਦੇ ਨੇੜੇ ਆਏ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ ‘ਚ ਗੁਰਲਾਲ ਦੇ ਸਿਰ, ਛਾਤੀ ਅਤੇ ਬਾਂਹ ‘ਤੇ ਗੋਲੀਆਂ ਲੱਗੀਆਂ।
ਪੁਲਿਸ ਅਤੇ ਗੁਰਲਾਲ ਦੇ ਦੋਸਤ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇੰਡਸਟਰੀਅਲ ਏਰੀਆ ਥਾਣੇ ਦੀ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਕਤਲ, ਅਸਲਾ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ ਅਤੇ ਬਾਅਦ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
Post navigation
ਜਲੰਧਰ ਦੇ CT ਇੰਸਟੀਚਿਊਟ ‘ਚ ਪੰਜਾਬੀ ਤੇ ਕਸ਼ਮੀਰੀ ਵਿਦਿਆਰਥੀ ਭਿੜੇ, ਇੱਕ-ਦੂਜੇ ਦੀ ਕੁੱਟਮਾਰ ਕਰਦਿਆਂ ਭੰਨੀਆਂ ਕੁਰਸੀਆਂ, ਬੁਲਾਉਣੀ ਪਈ ਪੁਲਿਸ
ਦਿਲ ‘ਚ ਰੰਜਿਸ਼ ਰੱਖ ਕੇ ਬੈਠਿਆਂ ਨੇ ਕੀਤੀਆਂ ਹੱਦਾਂ ਪਾਰ, ਬਰਫ ‘ਤੇ ਲੇਟਾ ਕੇ ਕੁੱਟਿਆ, ਮੂੰਹ ‘ਤੇ ਕੀਤਾ ਪੇਸ਼ਾਬ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us