ਅਨੰਤ ਅੰਬਾਨੀ ਦੇ ਵਿਆਹ ‘ਚ ਦਿਲਜੀਤ ਦੁਸਾਂਝ ਨੇ ਬੰਨ੍ਹੀ ਮਹਿਫਿਲ, ਸ਼ਾਹਰੁਖ ਖਾਨ ਤੇ ਬਾਲੀਵੁੱਡ ਦੀਆਂ ਹੀਰੋਇਨਾਂ ਨੇ ਲਗਾਏ ਠੁੱਮਕੇ

ਅਨੰਤ ਅੰਬਾਨੀ ਦੇ ਵਿਆਹ ‘ਚ ਦਿਲਜੀਤ ਦੁਸਾਂਝ ਨੇ ਬੰਨ੍ਹੀ ਮਹਿਫਿਲ, ਸ਼ਾਹਰੁਖ ਖਾਨ ਤੇ ਬਾਲੀਵੁੱਡ ਦੀਆਂ ਹੀਰੋਇਨਾਂ ਨੇ ਲਗਾਏ ਠੁੱਮਕੇ

ਵੀਓਪੀ ਬਿਊਰੋ – ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ ਜਲਦ ਹੀ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਉਨ੍ਹਾਂ ਦਾ ਪ੍ਰੀ-ਵੈਡਿੰਗ ਸੈਰੇਮਨੀ 1 ਤੋਂ 3 ਮਾਰਚ ਤੱਕ ਗੁਜਰਾਤ ਦੇ ਜਾਮਨਗਰ ‘ਚ ਹੋ ਰਹੀ ਹੈ। ਇਸ ਸਮਾਰੋਹ ‘ਚ ਕਈ ਵੱਡੀਆਂ ਹਸਤੀਆਂ ਦੇ ਨਾਲ-ਨਾਲ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਇੰਡਸਟਰੀ ਤੱਕ ਦੇ ਸਾਰੇ ਵੱਡੇ ਸਿਤਾਰੇ ਸ਼ਿਰਕਤ ਕਰ ਰਹੇ ਹਨ।

ਇਸ ਦੌਰਾਨ ਜਿੱਥੇ ਪਹਿਲੇ ਦਿਨ ਦੁਨੀਆਂ ਦੀ ਨੰਬਰ ਇੱਕ ਪਾਪ ਸਟਾਰ ਰਿਹਾਨਾ ਨੇ ਪ੍ਰਫਾਰਮੈਂਸ ਦਿੱਤੀ, ਉੱਥੇ ਹੀ ਹੋਰਨਾਂ ਕਲਾਕਾਰਾਂ ਨੇ ਵੀ ਆਪਣੀਆਂ ਅਦਾਵਾਂ ਦਿਖਾਈਆਂ। ਇਸ ਦੌਰਾਨ ਸਮਾਗਮ ਦੇ ਦੂਜੇ ਦਿਨ ਦਿਲਜੀਤ ਦੁਸਾਂਝ ਨੇ ਵੀ ਲਾਈਵ ਪ੍ਰਫਾਰਮੈਂਸ ਦੇ ਕੇ ਸਭ ਦਾ ਦਿਲ ਜਿੱਤ ਲਿਆ।

ਸਟੇਜ ‘ਤੇ ਲਾਈਵ ਪ੍ਰਫਾਰਮੈਂਸ ਦੇ ਰਹੇ ਦਿਲਜੀਤ ਦੇ ਨਾਲ ਸ਼ਾਹਰੁਖ ਖਾਨ ਤੇ ਬਾਲੀਵੁੱਡ ਦੀਆਂ ਟਾਪ ਦੀਆਂ ਹੀਰੋਇਨ ਡਾਂਸ ਕਰ ਰਹੀਆਂ ਸਨ। ਸਮਾਗਮ ਦੌਰਾਨ ਦਿਲਜੀਤ ਦੁਸਾਂਝ ਨੇ ਚਿੱਟੇ ਕੱਪੜੇ ਪਾਏ ਹੋਏ ਸਨ।

error: Content is protected !!