ਵਿਆਹ ਵਾਲੇ ਘਰ ਡੀਜੇ ਵਿਚ ਆ ਗਿਆ ਹਾਈ ਵੋਲਟੇਜ ਕਰੰਟ, ਭੰਗੜਾ ਪਾਉਂਦੇ ਦੋ ਸਕੇ ਭਰਾਵਾਂ ਸਮੇਤ ਤਿੰਨ ਜਣਿਆਂ ਦੀ ਹੋ ਗਈ ਦਰਦਨਾਕ ਮੌ.ਤ

ਵਿਆਹ ਵਾਲੇ ਘਰ ਡੀਜੇ ਵਿਚ ਆ ਗਿਆ ਹਾਈ ਵੋਲਟੇਜ ਕਰੰਟ, ਭੰਗੜਾ ਪਾਉਂਦੇ ਦੋ ਸਕੇ ਭਰਾਵਾਂ ਸਮੇਤ ਤਿੰਨ ਜਣਿਆਂ ਦੀ ਹੋ ਗਈ ਦਰਦਨਾਕ ਮੌ.ਤ


ਵੀਓਪੀ ਬਿਊਰੋ, ਨੈਸ਼ਨਲ-ਵਿਆਹ ਵਾਲੇ ਘਰ ਵਿਚ ਉਸ ਵੇਲੇ ਚੀਕ ਚਿਹਾੜਾ ਪੈ ਗਿਆ ਜਦੋਂ 2 ਸਕੇ ਭਰਾਵਾਂ ਸਣੇ 3 ਵਿਅਕਤੀਆਂ ਦੀ ਕਰੰਟ ਲੱਗਣ ਕਾਰਨ ਦਰਦਨਾਕ ਮੌ.ਤ ਹੋ ਗਈ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਡੀਜੇ ‘ਚ ਅਚਾਨਕ ਹਾਈ-ਵੋਲਟੇਜ ਕਰੰਟ ਆ ਜਾਣ ਕਾਰਨ ਵਾਪਰਿਆ ਹੈ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ।
ਇਸ ਦੁਖ਼ਦਾਈ ਖ਼ਬਰ ਕਾਰਨ ਵਿਆਹ ਵਾਲੇ ਘਰ ‘ਚ ਮਾਤਮ ਛਾ ਗਿਆ ਹੈ ਤੇ ਇਲਾਕੇ ‘ਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਇਲਾਕਾ ਨਿਵਾਸੀਆਂ ਵੱਲੋਂ ਦਿੱਤੀ ਗਈ ਜਾਣਕਾਰੀ

ਮੁਤਾਬਕ ਕੌਸ਼ਾਂਬੀ ਥਾਣਾ ਇਲਾਕੇ ‘ਚ ਦੁਲਹਨੀਆਪੁਰ ਪਿੰਡ ਦੇ ਰਹਿਣ ਵਾਲੇ ਪਿੰਟੂ ਦਾ ਵਿਆਹ ਕੋਖਰਾਜ ਥਾਣਾ ਇਲਾਕੇ ‘ਚ ਪੈਂਦੇ ਰਾਮ ਨਗਰ ਦੀ ਰਹਿਣ ਵਾਲੀ ਅੰਮ੍ਰਿਤਾ ਪ੍ਰਜਾਪਤੀ ਨਾਲ ਤੈਅ ਹੋਇਆ ਸੀ। ਸ਼ਨੀਵਾਰ ਦੀ ਰਾਤ ਨੂੰ ਬਾਰਾਤ ਆਪਣੇ ਸਮੇਂ ‘ਤੇ ਪਹੁੰਚੀ ਤੇ ਬਾਰਾਤੀ ਡੀਜੇ ‘ਤੇ ਨੱਚਣ ਲੱਗ ਪਏ।
ਇਸ ਦੌਰਾਨ ਡੀ.ਜੇ. ਉੱਪਰੋਂ ਗੁਜ਼ਰ ਰਹੀ ਹਾਈ-ਵੋਲਟੇਜ ਲਾਈਨ ਨੂੰ ਛੂਹ ਗਿਆ, ਜਿਸ ਕਾਰਨ ਡੀ.ਜੇ. ‘ਚ ਕਰੰਟ ਆ ਗਿਆ। ਇਸ ਦੀ ਲਪੇਟ ਆਉਣ ਕਾਰਨ 2 ਸਕੇ ਭਰਾ ਰਾਜੇਸ਼ ਅਤੇ

ਰਾਮ ਤੋਂ ਇਲਾਵਾ ਇਕ ਮਜ਼ਦੂਰ ਲਾਲਰਾਮ ਗੰਭੀਰ ਰੂਪ ‘ਚ ਝੁਲਸ ਗਏ, ਜਿਨ੍ਹਾਂ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌ.ਤ ਹੋ ਗਈ। ਪੁਲਿਸ ਨੇ ਲਾ.ਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

error: Content is protected !!