ਟੌਹਰ ਲਈ ਸਰਕਾਰੀ ਸੁਰੱਖਿਆ ਲੈਣ ਖਾਤਰ ਸ਼ਿਵ ਸੈਨਾ ਆਗੂ ਨੇ ਖੁਦ ਉਤੇ ਕਰਵਾਇਆ ਹਮਲਾ, ਸਾਥੀਆਂ ਕੋਲੋਂ ਕਰਵਾਏ ਸੀ ਫਾਇਰ, ਪੁਲਿਸ ਨੇ ਚੱਕਿਆ

ਟੌਹਰ ਲਈ ਸਰਕਾਰੀ ਸੁਰੱਖਿਆ ਲੈਣ ਖਾਤਰ ਸ਼ਿਵ ਸੈਨਾ ਆਗੂ ਨੇ ਖੁਦ ਉਤੇ ਕਰਵਾਇਆ ਹਮਲਾ, ਸਾਥੀਆਂ ਕੋਲੋਂ ਕਰਵਾਏ ਸੀ ਫਾਇਰ, ਪੁਲਿਸ ਨੇ ਚੱਕਿਆ

ਵੀਓਪੀ ਬਿਊਰੋ, ਬਠਿੰਡਾ : ਸਰਕਾਰੀ ਸੁਰੱਖਿਆ ਲੈਣ ਲਈ ਆਪਣੇ ਉੱਪਰ ਹਮਲੇ ਦਾ ਝੂਠਾ ਡਰਾਮਾ ਰਚਣ ਵਾਲੇ ਸ਼ਿਵ ਸੈਨਾ ਆਗੂ ਸਮੇਤ ਉਸ ਦੇ ਸਾਥੀ ਨੂੰ ਪੁਲਿਸ ਨੇ ਗਿ੍ਫ਼.ਤਾਰ ਕਰ ਲਿਆ ਹੈ। ਥਾਣਾ ਕੈਨਾਲ ਕਾਲੋਨੀ ਪੁਲਿਸ ਨੇ ਸ਼ਿਵ ਸੈਨਾ ਆਗੂ ਅਤੇ ਉਸ ਦੇ ਦੋ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ਨੇ ਸਮਾਜ ਵਿਰੋਧੀ ਅਨਸਰਾਂ ਤੋਂ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਆਪਣੇ ‘ਤੇ ਹਮਲਾ ਕਰਨ ਦੀ ਝੂਠੀ ਸਾਜ਼ਿਸ਼ ਰਚੀ ਸੀ। ਪੁਲਿਸ ਨੇ ਮੁਲਜ਼ਮ ਸ਼ਿਵ ਸੈਨਾ ਆਗੂ ਅਤੇ ਉਸ ਦੇ ਇਕ ਸਾਥੀ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਵਰਤਿਆ ਗਿਆ ਦੇਸੀ ਪਿਸਤੌਲ ਬਰਾਮਦ ਕਰ ਲਿਆ ਹੈ, ਜਦੋਂ ਕਿ ਉਸ ਦਾ ਤੀਜਾ ਸਾਥੀ ਅਜੇ ਫਰਾਰ ਹੈ। ਪੁਲਿਸ ਅਨੁਸਾਰ ਮੁਲਜ਼ਮ ਨੇ ਪਹਿਲਾਂ ਵੀ ਸਾਜ਼ਿਸ਼ ਤਹਿਤ ਸੁਰੱਖਿਆ ਲੈਣ ਲਈ ਵਿਦੇਸ਼ੀ ਨੰਬਰਾਂ ਤੋਂ ਆਪਣੇ ਆਪ ਨੂੰ ਧਮਕੀਆਂ ਦਿਵਾਈਆਂ ਸਨ ਅਤੇ ਦੋ ਵਾਰ ਹਮਲੇ ਦਾ ਡਰਾਮਾ ਰਚਿਆ ਤਾਂ ਜੋ ਪੁਲਿਸ ‘ਤੇ ਦਬਾਅ ਬਣਾ ਕੇ ਜਲਦੀ ਤੋਂ ਜਲਦੀ ਸੁਰੱਖਿਆ ਮੁਲਾਜ਼ਮ ਲੈ ਸਕੇ। ਇਸ ਸਬੰਧੀ ਮੁਲਜ਼ਮ ਸ਼ਿਵ ਸੈਨਾ ਆਗੂ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਵੀ ਦਾਇਰ ਕੀਤੀ ਹੋਈ ਸੀ।

ਪ੍ਰੈਸ ਕਾਨਫਰੰਸ ਦੌਰਾਨ ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ 19 ਫਰਵਰੀ 2024 ਨੂੰ ਸ਼ਿਵ ਸੈਨਾ ਦੇ ਆਗੂ ਮਨਿੰਦਰ ਸਿੰਘ ਉਰਫ ਮਨੀ ਨੇ ਕੈਨਾਲ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਬਠਿੰਡਾ ਦੀ ਗਲੀ ਨੰਬਰ 22 ਪਰਸ ਰਾਮ ਨਗਰ ਸਥਿਤ ਉਸ ਦੇ ਦਫ਼ਤਰ ਦੇ ਬਾਹਰ ਕਿਸੇ ਨੇ ਹਵਾਈ ਫਾਇਰਿੰਗ ਕੀਤੀ, ਜਿਸ ਵਿਚ ਉਸ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਪੁਲਿਸ ਨੇ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਤਾਂ ਇਹ ਸਾਰੀ ਜਾਣਕਾਰੀ ਝੂਠੀ ਪਾਈ ਗਈ। ਬਠਿੰਡਾ ਪੁਲਿਸ ਦੇ ਸੀਆਈਏ ਸਟਾਫ਼-2 ਅਤੇ ਥਾਣਾ ਕੈਨਾਲ ਕਾਲੋਨੀ ਬਠਿੰਡਾ ਨੇ ਇਸ ਝੂਠੀ ਘਟਨਾ ਦਾ ਪਤਾ ਲਾਇਆ ਅਤੇ ਹਮਲਾ ਕਰਨ ਦਾ ਡਰਾਮਾ ਕਰਨ ਵਾਲੇ ਮੁਲਜ਼ਮਾਂ ਦੀ ਪਛਾਣ ਕਰ ਲਈ। ਇਸ ਵਿਚ ਇਕ ਮੁਲਜ਼ਮ ਦੀ ਪਛਾਣ ਅਵੀਸ਼ ਅਰੋੜਾ ਵਾਸੀ ਪਰਸਰਾਮ ਨਗਰ ਅਤੇ ਰਾਜ ਕੁਮਾਰ ਵਾਸੀ ਪਰਸਰਾਮ ਨਗਰ ਹਾਲ ਆਬਾਦ ਦਿੱਲੀ ਵਜੋਂ ਹੋਈ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਨੌਜਵਾਨ ਮੁਲਜ਼ਮ ਮਨੀ ਦੇ ਦੋਸਤ ਸਨ।

ਉਨ੍ਹਾਂ ਦੇ ਇਸ਼ਾਰੇ ‘ਤੇ ਮਨੀ ਦੇ ਦਫਤਰ ‘ਤੇ ਗੋਲੀ.ਬਾਰੀ ਕੀਤੀ ਸੀ ਤਾਂ ਜੋ ਉਹ ਸਰਕਾਰੀ ਸੁਰੱਖਿਆ ਲੈ ਸਕੇ। ਪੁਲਿਸ ਨੇ ਮੁਲਜ਼ਮ ਮਨੀ ਅਤੇ ਅਵੀਸ਼ ਅਰੋੜਾ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ‘ਚੋਂ ਗੋਲੀ ਚਲਾਉਣ ਲਈ ਵਰਤਿਆ ਜਾਣ ਵਾਲਾ ਦੇਸੀ ਹਥਿਆਰ ਵੀ ਬਰਾਮਦ ਕੀਤਾ ਹੈ, ਜਦੋਂਕਿ ਮੁਲਜ਼ਮ ਰਾਜ ਕੁਮਾਰ ਹਾਲੇ ਫਰਾਰ ਹੈ।

error: Content is protected !!