Gurdaspur : ਵੀਡੀਓ ਵੇਖਦਿਆਂ 3 ਸਾਲਾ ਬੱਚੀ ਦੇ ਹੱਥ ਵਿਚ ਫਟਿਆ ਮੋਬਾਈਲ ਫੋਨ, ਬੁਰੀ ਤਰ੍ਹਾਂ ਝੁਲਸੀ

Gurdaspur : ਵੀਡੀਓ ਵੇਖਦਿਆਂ 3 ਸਾਲਾ ਬੱਚੀ ਦੇ ਹੱਥ ਵਿਚ ਫਟਿਆ ਮੋਬਾਈਲ ਫੋਨ, ਬੁਰੀ ਤਰ੍ਹਾਂ ਝੁਲਸੀ


ਗੁਰਦਾਸਪੁਰ (ਵੀਓਪੀ ਬਿਊਰੋ)-ਗੁਰਦਾਸਪੁਰ ਦੇ ਪਿੰਡ ਹਰਦੋਬਥਵਾਲਾ ’ਚ ਇਕ 3 ਸਾਲਾ ਬੱਚੀ ਦੇ ਹੱਥ ’ਚ ਵੀਡੀਓ ਵੇਖਦੇ ਸਮੇਂ ਮੋਬਾਈਲ ਫ਼ੋਨ ਦੀ ਬੈਟਰੀ ਫੱਟ ਗਈ, ਜਿਸ ਕਾਰਨ ਕੱਪੜਿਆਂ ਨੂੰ ਅੱਗ ਲੱਗਣ ਕਾਰਨ ਬੱਚੀ ਬੁਰੀ ਤਰ੍ਹਾਂ ਨਾਲ ਝੁਲਸ ਗਈ।


ਜਾਣਕਾਰੀ ਦਿੰਦਿਆਂ ਬੱਚੀ ਦਿਵਿਆ ਦੀ ਮਾਤਾ ਸਪਨਾ ਨੇ ਦੱਸਿਆ ਕਿ ਅੱਜ ਦੁਪਹਿਰ ਸਮੇਂ ਉਹ ਕੰਮ ਕਰ ਰਹੀ ਸੀ ਤੇ ਉਸ ਦੀ ਬੱਚੀ ਫ਼ੋਨ ’ਤੇ ਵੀਡੀਓ ਦੇਖ ਰਹੀ ਸੀ। ਇਸ ਦੌਰਾਨ ਅਚਾਨਕ ਫ਼ੋਨ ਦੀ ਬੈਟਰੀ ਫਟਣ ਕਾਰਨ ਧਮਾਕਾ ਹੋਇਆ ਤੇ ਬੱਚੀ ਦੇ ਕੱਪੜਿਆਂ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਬੱਚੀ ਬੁਰੀ ਤਰ੍ਹਾਂ ਨਾਲ ਝੁਲਸ ਗਈ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖ਼ਲ ਕਰਵਾਇਆ ਗਿਆ। ਦੂਜੇ ਪਾਸੇ ਡਾਕਟਰ ਅਨੁਸਾਰ ਬੱਚੀ ਦਾ ਇਲਾਜ ਚੱਲ ਰਿਹਾ ਹੈ ਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

error: Content is protected !!