ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਪਤੀ ਨੇ ਛਾਪਾ ਮਾਰ ਕੇ ਦੋਵਾਂ ਦਾ ਚਾੜਿਆ ਕੁੱਟਾਪਾ

ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਪਤੀ ਨੇ ਛਾਪਾ ਮਾਰ ਕੇ ਦੋਵਾਂ ਦਾ ਚਾੜਿਆ ਕੁੱਟਾਪਾ

ਵੀਓਪੀ ਬਿਊਰੋ – ਲੁਧਿਆਣਾ ‘ਚ ਸ਼ਨੀਵਾਰ ਰਾਤ ਨੂੰ ਪਤੀ ਨੇ ਆਪਣੀ ਪਤਨੀ ਨੂੰ ਪ੍ਰੇਮੀ ਨਾਲ ਰੰਗੇ ਹੱਥੀਂ ਫੜ ਲਿਆ। ਪਤਨੀ ਆਪਣੇ ਬੁਆਏਫ੍ਰੈਂਡ ਨਾਲ ਕਿਰਾਏ ‘ਤੇ ਕਮਰੇ ‘ਚ ਰਹਿ ਰਹੀ ਸੀ। ਬੀਤੀ ਰਾਤ ਜਿਵੇਂ ਹੀ ਉਸ ਦੇ ਪਤੀ ਨੂੰ ਆਪਣੀ ਪਤਨੀ ਅਤੇ ਉਸ ਦੇ ਪ੍ਰੇਮੀ ਬਾਰੇ ਜਾਣਕਾਰੀ ਮਿਲੀ ਤਾਂ ਉਹ ਤੁਰੰਤ ਉਸ ਦੇ ਕਮਰੇ ਵਿਚ ਪਹੁੰਚ ਗਿਆ। ਇਸ ਦੌਰਾਨ ਪਤੀ ਨੇ ਕਾਫੀ ਹੰਗਾਮਾ ਕੀਤਾ ਤੇ ਪ੍ਰੇਮੀ ਅਤੇ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਰਾਤ 12 ਵਜੇ ਔਰਤ ਆਪਣੇ ਪ੍ਰੇਮੀ ਨਾਲ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚੀ।

ਜਾਣਕਾਰੀ ਦਿੰਦਿਆਂ ਔਰਤ ਨੇ ਦੱਸਿਆ ਕਿ ਉਹ ਦੋਰਾਹਾ ਦੀ ਰਹਿਣ ਵਾਲੀ ਹੈ। ਉਸਦਾ ਇੱਕ ਪੁੱਤਰ ਹੈ। ਉਸਦਾ ਬੁਆਏਫਰੈਂਡ ਬਠਿੰਡਾ ਦਾ ਰਹਿਣ ਵਾਲਾ ਹੈ। ਉਹ ਕੁਝ ਮਹੀਨੇ ਪਹਿਲਾਂ ਉਸ ਨਾਲ ਮਲੇਸ਼ੀਆ ਗਈ ਸੀ। ਉਸ ਦੇ ਸਹੁਰਿਆਂ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ, ਜਿਸ ਕਾਰਨ ਉਸ ਨੂੰ ਆਪਣੇ ਪ੍ਰੇਮੀ ਨਾਲ ਵਾਪਸ ਪਰਤਣਾ ਪਿਆ। ਉਹ ਆਪਣੇ ਸਹੁਰਿਆਂ ਵੱਲੋਂ ਹੋ ਰਹੀ ਹਿੰਸਾ ਤੋਂ ਪ੍ਰੇਸ਼ਾਨ ਹੈ।

ਔਰਤ ਨੇ ਕਿਹਾ ਕਿ ਉਹ ਆਪਣੇ ਪਤੀ ਨਾਲ ਨਹੀਂ ਰਹਿਣਾ ਚਾਹੁੰਦੀ। ਇਸ ਕਾਰਨ ਉਹ ਪਿਛਲੇ 2 ਮਹੀਨਿਆਂ ਤੋਂ ਘਰੋਂ ਭੱਜ ਕੇ ਰਹਿ ਹੈ। ਇੱਥੇ ਉਹ ਸੁਭਾਨੀ ਬਿਲਡਿੰਗ ਦੇ ਕੋਲ ਕਿਰਾਏ ‘ਤੇ ਇੱਕ ਕਮਰੇ ਵਿੱਚ ਰਹਿ ਰਹੀ ਸੀ। ਸ਼ਨੀਵਾਰ ਰਾਤ ਉਸ ਦਾ ਪਤੀ ਆਪਣੇ ਦੋਸਤਾਂ ਨਾਲ ਉਸ ਦੇ ਕਮਰੇ ਵਿਚ ਆਇਆ ਅਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ।

ਉਸ ਦੇ ਪ੍ਰੇਮੀ ‘ਤੇ ਲਾਠੀਆਂ ਅਤੇ ਰਾਡਾਂ ਨਾਲ ਹਮਲਾ ਕੀਤਾ ਗਿਆ। ਇਸ ਕਾਰਨ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬੁਆਏਫ੍ਰੈਂਡ ਦੀ ਹਾਲਤ ਇੰਨੀ ਗੰਭੀਰ ਹੈ ਕਿ ਉਹ ਚੱਲ ਵੀ ਨਹੀਂ ਸਕਦਾ।

ਔਰਤ ਅਨੁਸਾਰ ਕੁਝ ਲੋਕ ਉਸ ਦੀ ਭਾਲ ਲਈ ਸਿਵਲ ਹਸਪਤਾਲ ਵੀ ਆਏ ਪਰ ਕਿਸੇ ਤਰ੍ਹਾਂ ਉਸ ਨੇ ਲੁੱਕ ਕੇ ਆਪਣੀ ਜਾਨ ਬਚਾਈ। ਔਰਤ ਮੁਤਾਬਕ ਉਹ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕਰੇਗੀ। ਮਹਿਲਾ ਦੇ ਪ੍ਰੇਮੀ ਨੇ ਦੱਸਿਆ ਕਿ ਉਸ ਨੇ ਬਠਿੰਡਾ ਵਿੱਚ ਆਪਣੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਸ਼ਿਕਾਇਤ ਦੀ ਉਡੀਕ ਕੀਤੀ ਜਾ ਰਹੀ ਹੈ।

error: Content is protected !!