ਇਟਲੀ ਗਏ ਬਰਨਾਲਾ ਦੇ ਨੌਜਵਾਨ ਦੀ ਮੌ.ਤ, ਜਲਦ ਘਰ ਆਉਣ ਦਾ ਕੀਤਾ ਸੀ ਵਾਅਦਾ, ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ

ਇਟਲੀ ਗਏ ਬਰਨਾਲਾ ਦੇ ਨੌਜਵਾਨ ਦੀ ਮੌ.ਤ, ਜਲਦ ਘਰ ਆਉਣ ਦਾ ਕੀਤਾ ਸੀ ਵਾਅਦਾ, ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ

ਵੀਓਪੀ ਬਿਊਰੋ – ਬਰਨਾਲਾ ਜ਼ਿਲੇ ਦੇ ਪਿੰਡ ਮਹਿਲ ਖੁਰਦ ਦੇ 37 ਸਾਲਾ ਨੌਜਵਾਨ ਸਵਰਨ ਸਿੰਘ ਦੀ ਵੀਰਵਾਰ ਰਾਤ ਇਟਲੀ ‘ਚ ਮੌਤ ਹੋ ਗਈ। ਰਾਤ ਦਾ ਖਾਣਾ ਬਣਾਉਂਦੇ ਸਮੇਂ ਨੌਜਵਾਨ ਨੂੰ ਦਿਲ ਦਾ ਦੌਰਾ ਪੈ ਗਿਆ। ਸਵਰਨ ਸਿੰਘ ਸੱਤ ਸਾਲ ਪਹਿਲਾਂ ਇਟਲੀ ਗਿਆ ਸੀ।

ਵੀਰਵਾਰ ਰਾਤ ਸਵਰਨ ਸਿੰਘ ਆਪਣੇ ਘਰ ਰੋਟੀਆਂ ਬਣਾਉਣ ਲਈ ਆਟਾ ਗੁੰਨ ਰਿਹਾ ਸੀ। ਇਸ ਦੌਰਾਨ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਰਸਤੇ ‘ਚ ਉਸ ਦੀ ਮੌਤ ਹੋ ਗਈ।

ਪਰਿਵਾਰ ਨੇ ਦੱਸਿਆ ਕਿ ਸਵਰਨ ਸਿੰਘ ਚੰਗੇ ਭਵਿੱਖ ਅਤੇ ਰੋਜ਼ੀ-ਰੋਟੀ ਲਈ ਇਟਲੀ ਗਿਆ ਸੀ। ਵਿਦੇਸ਼ ਜਾਣ ਤੋਂ ਬਾਅਦ ਸਵਰਨ ਸਿੰਘ ਇੱਕ ਵਾਰ ਵੀ ਘਰ ਵਾਪਸ ਨਹੀਂ ਪਰਤਿਆ ਸੀ ਅਤੇ ਜਲਦੀ ਹੀ ਪਿੰਡ ਆਉਣ ਦੀਆਂ ਗੱਲਾਂ ਕਰ ਰਿਹਾ ਸੀ। ਸਵਰਨ ਸਿੰਘ ਦੇ ਪਰਿਵਾਰ ਵਿੱਚ ਦੋ ਹੋਰ ਭਰਾ ਹਨ।

ਪਿੰਡ ਵਾਸੀਆਂ ਨੇ ਦੱਸਿਆ ਕਿ ਪਰਿਵਾਰ ਬਹੁਤ ਲੋੜਵੰਦ ਹੈ। ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਸਰਕਾਰ ਤੋਂ ਮ੍ਰਿਤਕ ਦੀ ਦੇਹ ਨੂੰ ਭਾਰਤ ਲਿਆਉਣ ਲਈ ਮਦਦ ਦੀ ਮੰਗ ਕੀਤੀ ਹੈ।

error: Content is protected !!