ਸਿੱਧੂ ਮੂਸੇਵਾਲਾ ਦੇ ਹਵੇਲੀ ‘ਚ ਕਿਲਕਾਰੀਆਂ ਗੂੰਜਣ ਬਾਰੇ ਪਿਤਾ ਬਲਕੌਰ ਨੇ ਦਿੱਤੀ ਜਾਣਕਾਰੀ, ਜੁੜਵਾ ਬੱਚਿਆਂ ਬਾਰੇ ਆਖੀ ਇਹ ਗੱਲ

ਜਲੰਧਰ (ਵੀਓਪੀ ਬਿਊਰੋ) : ਕਈ ਦਿਨਾਂ ਤੋਂ ਲਗਾਤਾਰ ਖ਼ਬਰਾਂ ਆ ਰਹੀਆਂ ਹਨ ਕਿ ਮਰਹੂਮ ਸਿੱਧੂ ਮੂਸੇਵਾਲਾ ਦੀ ਹਵੇਲੀ ‘ਚ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਦਰਅਸਲ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਗਰਭ.ਵਤੀ ਹਨ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਪਰ ਇਸ ਦੌਰਾਨ ਜੁੜਵਾ ਬੱਚੇ ਹੋਣ ਸਬੰਧੀ ਅਫਵਾਹਾਂ ਵੀ ਉਡ ਰਹੀਆਂ ਹਨ਼। ਕਈ ਲੋਕਾਂ ਨੇ ਤਾਂ
ਇਸ ਸਬੰਧੀ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਵ੍ਹਟਸਐਪ ਉਤੇ ਸਟੇਟਸ ਲਾਏ ਜਾ ਰਹੇ ਹਨ। ਇਸ ਸਭ ਵਿਚਾਲੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੋਸਟ ਸਾਂਝੀ ਕੀਤੀ ਹੈ।

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੋਸਟ ਵਿਚ ਲਿਖਿਆ, ਸਿੱਧੂ ਨੂੰ ਚਾਹੁੰਣ ਵਾਲਿਆਂ ਦੇ ਅਸੀਂ ਧੰਨਵਾਦੀ ਹਾਂ, ਜੋ ਸਾਡੇ ਪਰਿਵਾਰ ਪ੍ਰਤੀ ਫ਼ਿਕਰਮੰਦ ਹਨ ਪਰ ਅਸੀਂ ਬੇਨਤੀ ਕਰਦੇ ਹਾਂ ਬਹੁਤ ਸਾਰੀਆਂ ਅਫਵਾਹਾਂ ਪਰਿਵਾਰ ਬਾਰੇ ਚਲਾਈਆਂ ਜਾ ਰਹੀਆਂ ਹਨ, ਉਨ੍ਹਾਂ ‘ਤੇ ਯਕੀਨ ਨਾ ਕੀਤਾ ਜਾਵੇ। ਜੋ ਵੀ ਖ਼ਬਰ ਹੋਵੇਗੀ, ਪਰਿਵਾਰ ਵਲੋਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਦਿੱਤੀ ਜਾਵੇਗੀ।



