ਗੀਤਾ ਜ਼ੈਲਦਾਰ ਨੇ ਉਡਾਇਆ ਸੁਰਿੰਦਰ ਛਿੰਦਾ ਦਾ ਮਜ਼ਾਕ, ਅੱਗੋਂ ਪੁੱਤ ਹੋ ਗਿਆ ਸਿੱਧਾ, ਕਿਹਾ-ਤੂੰ ਜੰਮ ਲਾ ਪਹਿਲਾਂ, ਜਿੰਨੀ ਤੇਰੀ ਉਮਰ…

ਗੀਤਾ ਜ਼ੈਲਦਾਰ ਨੇ ਉਡਾਇਆ ਸੁਰਿੰਦਰ ਛਿੰਦਾ ਦਾ ਮਜ਼ਾਕ, ਅੱਗੋਂ ਪੁੱਤ ਹੋ ਗਿਆ ਸਿੱਧਾ, ਕਿਹਾ-ਤੂੰ ਜੰਮ ਲਾ ਪਹਿਲਾਂ, ਜਿੰਨੀ ਤੇਰੀ ਉਮਰ…


ਹਾਲ ਹੀ ’ਚ ਗਾਇਕ ਗੀਤਾ ਜ਼ੈਲਦਾਰ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਉਸ ਨੂੰ ਸਟੇਜ ’ਤੇ ਸਵਰਗੀ ਗਾਇਕ ਸੁਰਿੰਦਰ ਛਿੰਦਾ ਦਾ ਮਜ਼ਾਕ ਉਡਾਉਂਦੇ ਦੇਖਿਆ ਜਾ ਸਕਦਾ ਹੈ।
ਇਸ ਵੀਡੀਓ ’ਚ ਗੀਤਾ ਜ਼ੈਲਦਾਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਮਾਈਕ ਫੜਾਉਣ ਨਾਲ ਸਮਾਂ ਖ਼ਰਾਬ ਹੋਣਾ ਹੈ। ਮੈਂ ਗਾਣਾ ਇਕੋ ਗਾਉਣਾ ਪਰ ਮੈਂ ਅੱਧਾ ਘੰਟਾ ਖ਼ਰਾਬ ਕਰ ਕੇ ਜਾਵਾਂਗਾ, ਸੁਰਿੰਦਰ ਛਿੰਦਾ ਵਰਗਾ ਹਾਲ ਹੈ ਮੇਰਾ।


ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੀ ਵੱਖ-ਵੱਖ ਪ੍ਰਤੀਕਿਰਿਆ ਗੀਤਾ ਜ਼ੈਲਦਾਰ ਬਾਰੇ ਸਾਹਮਣੇ ਆ ਰਹੀ ਹੈ। ਉਥੇ ਸੁਰਿੰਦਰ ਛਿੰਦਾ ਦੇ ਪੁੱਤਰ ਮਨਿੰਦਰ ਛਿੰਦਾ ਨੇ ਗੀਤਾ ਜ਼ੈਲਦਾਰ ’ਤੇ ਆਪਣੀ ਭੜਾਸ ਕੱਢੀ ਹੈ ਤੇ ਗਾਇਕ ਨੂੰ ਝਾੜ ਪਾਈ ਹੈ।
ਮਨਿੰਦਰ ਨੇ ਕਿਹਾ ਕਿ ਤੂੰ ਜੰਮ ਲਾ ਪਹਿਲਾਂ, ਜਿੰਨੀ ਤੇਰੀ ਉਮਰ ਹੈ, ਇਸ ਤੋਂ ਵੱਧ ਕੰਮ ਉਨ੍ਹਾਂ ਦੇ ਪਿਤਾ ਨੇ ਕੀਤਾ ਹੈ। ਤੁਸੀਂ ਉਨ੍ਹਾਂ ਦੇ ਨੇੜੇ-ਤੇੜੇ ਵੀ ਨਹੀਂ ਹੋ, ਉਨ੍ਹਾਂ ਦੇ ਨਹੁੰ ਦੇ ਬਰਾਬਰ ਵੀ ਨਹੀਂ।

ਮਨਿੰਦਰ ਨੇ ਕਿਹਾ ਕਿ ਜੇਕਰ ਸੁਰਿੰਦਰ ਛਿੰਦਾ ਦੇ ਜਿਊਂਦਿਆਂ ਉਹ ਮਜ਼ਾਕ ਕਰਦਾ, ਫਿਰ ਤਾਂ ਉਨ੍ਹਾਂ ਨੇ ਜਵਾਬ ਦੇਣਾ ਸੀ ਪਰ ਹੁਣ ਉਹ ਇਸ ਦੁਨੀਆ ਤੋਂ ਚਲੇ ਗਏ ਹਨ, ਕਿੰਨੀ ਕੁ ਤੇਰੀ ਬਹਾਦਰੀ ਹੈ ਕਿ ਸਵਰਗੀ ਬੰਦੇ ਨਾਲ ਮਜ਼ਾਕ ਕਰ ਰਿਹਾ।

error: Content is protected !!