ਪ੍ਰੇਮ ਸੰਬੰਧਾਂ ਕਾਰਨ ਨੌਜਵਾਨ ਦਾ ਕ+ਤ+ਲ, ਸਿਰਫ਼ 20 ਹਜ਼ਾਰ ਰੁਪਏ ਦੀ ਸੁਪਾਰੀ ਲੈ ਕੇ ਕਾਤ+ਲਾਂ ਨੇ ਗੋ+ਲੀਆਂ ਮਾਰ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਪ੍ਰੇਮ ਸੰਬੰਧਾਂ ਕਾਰਨ ਨੌਜਵਾਨ ਦਾ ਕ+ਤ+ਲ, ਸਿਰਫ਼ 20 ਹਜ਼ਾਰ ਰੁਪਏ ਦੀ ਸੁਪਾਰੀ ਲੈ ਕੇ ਕਾਤ+ਲਾਂ ਨੇ ਗੋ+ਲੀਆਂ ਮਾਰ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਬਿਹਾਰ (ਵੀਓਪੀ ਬਿਊਰੋ) ਮੋਤੀਹਾਰੀ ‘ਚ 17 ਅਗਸਤ, 2023 ਦੀ ਸਵੇਰ ਨੂੰ ਚਾਰ ਲੜਕਿਆਂ ਨੇ ਮਿਲ ਕੇ ਵਿਦਿਆਰਥੀ ਲਕਸ਼ਯ ਰਾਜ ਦਾ ਕਤਲ ਕਰ ਦਿੱਤਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਅਪਰਾਧੀ ਸ਼ਹਿਰ ਛੱਡ ਕੇ ਫਰਾਰ ਹੋ ਗਏ। ਹੁਣ ਪੁਲਿਸ ਨੇ ਇਨ੍ਹਾਂ ‘ਚੋਂ ਇਕ ਨੂੰ ਰਾਜਸਥਾਨ ਤੋਂ ਫੜ ਲਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਨੇ ਜਦੋਂ ਘਟਨਾ ਦਾ ਕਾਰਨ ਦੱਸਿਆ ਤਾਂ ਪੁਲਿਸ ਵੀ ਹੈਰਾਨ ਰਹਿ ਗਈ।
ਪੁਲਿਸ ਨੇ ਦੱਸਿਆ ਕਿ ਮਧੂਬਨ ਥਾਣਾ ਖੇਤਰ ਦੇ ਕ੍ਰਿਸ਼ਨਾ ਨਗਰ ਪੂਲ ‘ਚ 17 ਅਗਸਤ ਦੀ ਸਵੇਰ ਨੂੰ ਵਿਦਿਆਰਥੀ ਲਕਸ਼ਯ ਰਾਜ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 6 ਮਹੀਨਿਆਂ ਬਾਅਦ ਉਨ੍ਹਾਂ ਚਾਰ ਮੁਲਜ਼ਮਾਂ ਵਿੱਚੋਂ ਇੱਕ ਨਿਤੀਸ਼ ਸਾਹਨੀ ਨੂੰ ਪੁਲਿਸ ਨੇ ਰਾਜਸਥਾਨ ਤੋਂ ਗ੍ਰਿਫ਼ਤਾਰ ਕਰ ਲਿਆ।
ਸਖ਼ਤੀ ਨਾਲ ਪੁੱਛਗਿੱਛ ਤੋਂ ਬਾਅਦ ਮੁਲਜ਼ਮ ਨਿਤੀਸ਼ ਸਾਹਨੀ ਨੇ ਦੱਸਿਆ ਕਿ ਪ੍ਰੇਮ ਸਬੰਧਾਂ ਕਾਰਨ ਲਕਸ਼ਯ ਰਾਜ ਦਾ ਕਤਲ ਕੀਤਾ ਗਿਆ ਸੀ। ਨਿਤੀਸ਼ ਸਾਹਨੀ ਨੇ ਇਹ ਵੀ ਦੱਸਿਆ ਕਿ ਉਸ ਨੂੰ ਉਸ ਕਤਲ ਲਈ 20 ਹਜ਼ਾਰ ਰੁਪਏ ਦੀ ਸੁਪਾਰੀ ਮਿਲੀ ਸੀ।
ਘਟਨਾ ਬਾਰੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲਕਸ਼ਯ ਰਾਜ ਕਤਲ ਕਾਂਡ ਨੂੰ ਦਬਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਤਲ ਤੋਂ ਤਿੰਨ-ਚਾਰ ਦਿਨ ਪਹਿਲਾਂ ਉਸ ਦੀ ਸਕੂਲ ਮਧੂਬਨ ਸੈਂਟਰਲ ਸਕੂਲ ਵਿੱਚ ਕਿਸੇ ਨਾਲ ਲੜਾਈ ਹੋਈ ਸੀ।
ਲੋਕਾਂ ਦਾ ਕਹਿਣਾ ਹੈ ਕਿ ਕਿਸੇ ਲੜਕੀ ਕਾਰਨ ਪਹਿਲਾਂ ਹੀ ਝਗੜਾ ਚੱਲ ਰਿਹਾ ਸੀ। ਇਸ ਕਾਰਨ ਉਸ ਦਿਨ ਵੀ ਲੜਾਈ ਹੋਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਦੇ ਕਈ ਸਾਥੀਆਂ ਨੂੰ ਚੁੱਕ ਕੇ ਪੁੱਛਗਿੱਛ ਕੀਤੀ, ਪਰ ਕੋਈ ਸਬੂਤ ਸਾਹਮਣੇ ਨਹੀਂ ਆਇਆ, ਜਿਸ ਤੋਂ ਬਾਅਦ ਪੁਲਿਸ ਨੇ ਵਿਦਿਆਰਥੀਆਂ ਨੂੰ ਛੱਡ ਦਿੱਤਾ ਸੀ।
error: Content is protected !!