‘ਸਾਗਰ ਦੀ ਵਹੁਟੀ’ ਨੇ ਸੋਸ਼ਲ ਮੀਡੀਆ ‘ਤੇ ਜਾਮ ਕੀਤਾ ਟ੍ਰੈਫਿਕ, ਲੋਕ ਕਹਿੰਦੇ ਹੁਣ ‘ਇੰਡੀਕਾ’ ਹੌਲੀ ਕਰ ਲਓ, ਕਲਾਕਾਰਾਂ ਨੇ ਵੀ ਰੀਲ ਬਣਾ-ਬਣਾ ਘਸਾ’ਤਾ ਗਾਣਾ

‘ਸਾਗਰ ਦੀ ਵਹੁਟੀ’ ਨੇ ਸੋਸ਼ਲ ਮੀਡੀਆ ‘ਤੇ ਜਾਮ ਕੀਤਾ ਟ੍ਰੈਫਿਕ, ਲੋਕ ਕਹਿੰਦੇ ਹੁਣ ‘ਇੰਡੀਕਾ’ ਹੌਲੀ ਕਰ ਲਓ, ਕਲਾਕਾਰਾਂ ਨੇ ਵੀ ਰੀਲ ਬਣਾ-ਬਣਾ ਘਸਾ’ਤਾ ਗਾਣਾ

ਜਲੰਧਰ (ਵੀਓਪੀ ਡੈਸਕ) ਇਸ ਸਮੇਂ ‘ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ’ ਗੀਤ ਦੇ ਨਾਲ ਸਾਗਰ ਦੀ ਵਹੁਟੀ ਨੇ ਸੋਸ਼ਲ ਮੀਡੀਆ ‘ਤੇ ਟ੍ਰੈਫਿਕ ਜਾਮ ਕੀਤਾ ਹੋਇਆ ਹੈ। ਰਾਤੋਂ-ਰਾਤ ਮਸ਼ਹੂਰ ਹੋਏ ਇਸ ਗੀਤ ‘ਤੇ ਬੋਲਾਂ ‘ਤੇ ਸੋਸ਼ਲ ਮੀਡੀਆ ‘ਤੇ ਰੀਲ ‘ਤੇ ਰੀਲ ਬਣ ਰਹੀਆਂ ਹਨ ਅਤੇ ਲੋਕ ਇੱਕ-ਦੂਜੇ ਨੂੰ ਟੈਗ ਕਰ ਕੇ ਮਜਾਕ ਉਡਾ ਰਹੇ ਹਨ।

ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਹਰ ਕੋਈ ਰਾਤੋਂ ਰਾਤ ਮਸ਼ਹੂਰ ਹੋ ਜਾਂਦਾ ਹੈ। ਅਜਿਹਾ ਹੀ ਹੁਣ ਤਾਜ਼ਾ ਮਾਮਲਾ ਹੈ -ਸਾਗਰ ਦੀ ਵਹੁਟੀ- ਦਾ, ਜਿਸ ਨੇ ਇੰਡੀਕਾ ਚਲਾਉਣ ਦੀ ਮੰਗ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਜਿੱਥੇ ਆਮ ਲੋਕ ਇਸ ਗੀਤ ‘ਤੇ ਰੀਲਜ਼ ਬਣਾ ਰਹੇ ਹਨ, ਉੱਥੇ ਹੀ ਮਸ਼ਹੂਰ ਕਲਾਕਾਰ ਵੀ ਇਸ ਗੀਤ ‘ਤੇ ਧੜਾਧੜ ਰੀਲ ਬਣਾ ਰਹੇ ਹਨ।

ਇਸ ਦੌਰਾਨ ਕੁਝ ਲੋਕ ਇਸ ਮਾਮਲੇ ਨੂੰ ਲੈ ਕੇ ਹਾਸੇ ਵਾਲੀਆਂ ਰੀਲਜ਼ ਵੀ ਬਣਾ ਰਹੇ ਹਨ, ਕਿ ਹੁਣ ਇਹ ਗਾਣਾ ਸੁਣ ਕੇ ਉਨ੍ਹਾਂ ਦੀਆਂ ਔਰਤਾਂ ਵੀ ਮੰਗ ਕਰ ਰਹੀਆਂ ਹਨ ਕਿ ਜੇਕਰ ਸਾਗਰ ਦੀ ਵਹੁਟੀ ਇੰਡੀਕਾ ਸਿੱਖ ਸਕਦੀ ਹੈ ਤਾਂ ਅਸੀਂ ਵੀ ਸਿੱਖਣੀ ਹੈ। ਹਾਲਾਂਕਿ ਇਹ ਗੀਤ ਕਰੀਬ 10 ਸਾਲ ਪੁਰਾਣਾ ਹੈੈ ਪਰ ਸੋਸ਼ਲ ਮੀਡੀਆ ਦੇ ਇਸ ਜ਼ਮਾਨੇ ਵਿੱਚ ਇੱਕ ਵਾਰ ਫਿਰ ਤੋਂ ਇਸ ਗੀਤ ਨੂੰ ਆਵਾਜ਼ ਦੇਣ ਵਾਲੇ ਕਲਾਕਾਰਾਂ ਨੂੰ ਦੁਨੀਆਂ ਦੀ ਨਜ਼ਰ ਵਿੱਚ ਲੈ ਆਂਦਾ ਹੈ।

‘ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ’ ਗੀਤ ਨੂੰ ਆਵਾਜ ਦੇਣ ਵਾਲੇ ਗਾਇਕ ਸਤਨਾਮ ਸਾਗਰ ਹੁਰਾਂ ਅਤੇ ਸ਼ਰਨਜੀਤ ਸ਼ੰਮੀ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਹਨ ਕਿ ਉਨ੍ਹਾਂ ਦੇ ਗੀਤ ਨੂੰ ਇੰਨਾ ਪਿਆਰ ਮਿਲ ਰਿਹਾ ਹੈ।

error: Content is protected !!