ਚੋਣਾਂ ਤੋਂ ਪਹਿਲਾਂ ਸਰਕਾਰ ਨੇ ਫਿਰ ਲੋਕਾਂ ਨੂੰ ਫੜਾਇਆ Lollipope, ਗੈਸ ਸਿਲੰਡਰ ਤੋਂ ਬਾਅਦ ਹੁਣ ਘਟਾਇਆ ਪੈਟਰੋਲ ਦਾ ਰੇਟ

ਚੋਣਾਂ ਤੋਂ ਪਹਿਲਾਂ ਸਰਕਾਰ ਨੇ ਫਿਰ ਲੋਕਾਂ ਨੂੰ ਫੜਾਇਆ Lollipope, ਗੈਸ ਸਿਲੰਡਰ ਤੋਂ ਬਾਅਦ ਹੁਣ ਘਟਾਇਆ ਪੈਟਰੋਲ ਦਾ ਰੇਟ

ਨਵੀਂ ਦਿੱਲੀ (ਵੀਓਪੀ ਬਿਊਰੋ)- ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਫਿਰ ਆਮ ਲੋਕਾਂ ਨੂੰ ਲਾਲੀਪੋਪ ਦੇਣੇ ਸੁਰੂ ਕਰ ਦਿੱਤੇ ਹਨ। ਪਹਿਲਾਂ ਜਿੱਥੇ ਸਰਕਾਰ ਨੇ ਗੈਸ ਸਿਲੰਡਰ ਦੀਆਂ ਮਾਮੂਲੀ ਕੀਮਤਾਂ ਘਟਾਈਆਂ ਸਨ, ਉੱਥੇ ਹੀ ਹੁਣ ਸਰਕਾਰ ਨੇ ਪੈਟਰੋਲ-ਡੀਜ਼ਲ ਦੀਆਂ ਵੀ ਕੀਮਤਾਂ ਹਲਕੀਆਂ ਜਿਹੀਆਂ ਘਟਾ ਦਿੱਤੀਆਂ ਹਨ।

ਮੋਦੀ ਸਰਕਾਰ ਨੇ ਇਕ ਅਹਿਮ ਫੈਸਲੇ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। ਕੀਮਤਾਂ ‘ਚ ਕਟੌਤੀ ਸ਼ੁੱਕਰਵਾਰ ਸਵੇਰੇ 6 ਵਜੇ ਤੋਂ ਲਾਗੂ ਹੋਵੇਗੀ। ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਡਟਵੀਟ ਕੀਤਾ ਰਿਪੋਰਟ ਮੁਤਾਬਕ ਤੇਲ ਮਾਰਕੀਟਿੰਗ ਕੰਪਨੀਆਂ ਇਸ ਸਮੇਂ ਪੈਟਰੋਲ ਅਤੇ ਡੀਜ਼ਲ ‘ਤੇ ਪ੍ਰਤੀ ਲੀਟਰ ਕਰੀਬ 10 ਰੁਪਏ ਕਮਾ ਰਹੀਆਂ ਹਨ, ਜਿਸ ਨੂੰ ਉਹ ਗਾਹਕਾਂ ਤੱਕ ਪਹੁੰਚਾ ਸਕਦੀਆਂ ਹਨ। ਤੇਲ ਕੰਪਨੀਆਂ ਨੇ ਆਖਰੀ ਵਾਰ ਅਪ੍ਰੈਲ 2022 ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਸਨ।

ਪ੍ਰਧਾਨ ਮੰਤਰੀ ਮੋਦੀ ਨੇ ਨਵੰਬਰ 2021 ਅਤੇ ਮਈ 2022 ਵਿਚ ਦੋ ਮੌਕਿਆਂ ‘ਤੇ ਪੈਟਰੋਲ ਅਤੇ ਡੀਜ਼ਲ ‘ਤੇ ਕੇਂਦਰੀ ਐਕਸਾਈਜ਼ ਘਟਾ ਦਿੱਤਾ ਅਤੇ ਇਹ ਯਕੀਨੀ ਬਣਾਇਆ ਕਿ ਭਾਜਪਾ ਸ਼ਾਸਿਤ ਰਾਜਾਂ ਨੇ ਵੈਟ ਦਰ ਘਟਾ ਕੇ ਇਹ ਰਾਹਤ ਸਿੱਧੇ ਮੋਦੀ ਦੇ ਪਰਿਵਾਰ ਨੂੰ ਦਿੱਤੀ। ਇਹੀ ਕਾਰਨ ਹੈ ਕਿ ਅੱਜ ਵੀ ਭਾਜਪਾ ਸ਼ਾਸਿਤ ਰਾਜਾਂ ਅਤੇ ਹੋਰ ਰਾਜਾਂ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਲਗਭਗ 15 ਰੁਪਏ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਭਗ 11 ਰੁਪਏ ਦਾ ਅੰਤਰ ਹੈ।

error: Content is protected !!