ਇਕ ਦੂਜੇ ਦੀਆਂ ਭੈਣਾਂ ਨਾਲ ਕਰਵਾਇਆ ਹੋਇਆ ਸੀ ਵਿਆਹ, ਇਕ ਦੀ ਝਗੜਾ ਕਰ ਕੇ ਪੇਕੇ ਚਲੀ ਗਈ ਤਾਂ ਦੂਜੇ ਨੇ ਚੁੰਨੀ ਨਾਲ ਘੁੱਟ ਮਾਰ’ਤੀ ਪਤਨੀ

ਇਕ ਦੂਜੇ ਦੀਆਂ ਭੈਣਾਂ ਨਾਲ ਕਰਵਾਇਆ ਹੋਇਆ ਸੀ ਵਿਆਹ, ਇਕ ਦੀ ਝਗੜਾ ਕਰ ਕੇ ਪੇਕੇ ਚਲੀ ਗਈ ਤਾਂ ਦੂਜੇ ਨੇ ਚੁੰਨੀ ਨਾਲ ਘੁੱਟ ਮਾਰ’ਤੀ ਪਤਨੀ

ਤਰਨਤਾਰਨ (ਵੀਓਪੀ ਬਿਊਰੋ)-ਪੇਕੇ ਘਰ ਆਈ ਪਤਨੀ ਨੂੰ ਪਤੀ ਨੇ ਚੁੰਨੀ ਨਾਲ ਗਲਾ ਘੁੱਟ ਮੌ.ਤ ਦੇ ਘਾਟ ਉਤਾਰ ਦਿੱਤਾ। ਇਸ ਵਾਰਦਾਤ ਤੋਂ ਬਾਅਦ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਪਤੀ ਸਮੇਤ 4 ਵਿਅਕਤੀਆਂ ਨੂੰ ਨਾਮਜ਼ਦ ਕਰਦਿਆਂ 5 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਉਨ੍ਹਾਂ ਦੀ ਗ੍ਰਿਫ਼.ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਸਾਹੀਆਂ ਪੁੱਤਰ ਸੋਨੂੰ ਦੀਨ ਵਾਸੀ ਮਥਰੇਵਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਭੈਣ ਦਾ ਸੋਕੂ ਨਾਲ ਵੱਟੇ ’ਚ ਸਾਕ ਹੋਇਆ ਸੀ ਅਤੇ ਸੋਕੂ ਦੀ ਭੈਣ ਮੀਨਾ ਉਸ ਨਾਲ ਵਿਆਹੀ ਹੋਈ ਹੈ। ਉਸਦਾ ਆਪਣੀ ਪਤਨੀ ਮੀਨਾ ਨਾਲ ਕਰੀਬ ਚਾਰ ਮਹੀਨੇ ਪਹਿਲਾਂ ਝਗੜਾ ਹੋਇਆ, ਜਿਸ ਕਰਕੇ ਉਹ ਆਪਣੇ ਪੇਕੇ ਘਰ ਚਲੀ ਗਈ ਸੀ। ਜਿਸ ਕਰ ਕੇ ਉਹ ਵੀ ਆਪਣੀ ਭੈਣ ਰੇਸ਼ਮਾ ਨੂੰ ਆਪਣੇ ਘਰ ਲੈ ਆਇਆ। ਲੰਘੀ ਰਾਤ ਕਰੀਬ 11 ਵਜੇ ਸੋਕੂ, ਉਸ ਦੇ ਭਰਾ ਕਰੀਮ, ਸਾਪਦੀਨ ਤੋਂ ਇਲਾਵਾ ਸਫੀ ਵਾਸੀ ਏਕਲਗੱਡਾ ਤੇ 4 ਦੇ ਕਰੀਬ ਅਣਪਛਾਤੇ ਲੋਕਾਂ ਨੇ ਉਨ੍ਹਾਂ ਦਾ ਦਰਵਾਜਾ ਖੜਕਾ ਕੇ ਰੇਸ਼ਮਾਂ ਨੂੰ ਆਵਾਜ਼ ਦਿੱਤੀ। ਜਦੋਂ ਰੇਸ਼ਮਾਂ ਨੇ ਦਰਵਾਜਾ ਖੋਲਿਆ ਤਾਂ ਉਹ ਉਸ ਨੂੰ ਖਿੱਚ ਕੇ ਬਾਹਰ ਲੈ ਗਏ ਅਤੇ ਬਾਹਰੋਂ ਦਰਵਾਜੇ ਨੂੰ ਕੁੰਡਾ ਲਗਾ ਦਿੱਤਾ।

ਕਰੀਮ, ਸੋਕੂ, ਸਾਪਦੀਨ ਤੇ ਸਫੀ ਉਸਦੀ ਭੈਣ ਨੂੰ ਚੁੱਕ ਕੇ ਵਾੜੇ ਵਿਚ ਲੈ ਗਏ ਅਤੇ ਅਣਪਛਾਤੇ ਲੋਕ ਉਨ੍ਹਾਂ ਦੇ ਦਰਵਾਜੇ ਅੱਗੇ ਖੜ੍ਹੇ ਰਹੇ। ਜਦੋਂ ਉਨ੍ਹਾਂ ਦੇ ਜਾਣ ਦੀ ਆਵਾਜ਼ ਆਈ ਤਾਂ ਉਨ੍ਹਾਂ ਨੇ ਦੂਸਰੇ ਕਮਰੇ ਦਾ ਦਰਵਾਜਾ ਖੋਲ੍ਹ ਕੇ ਜਦੋਂ ਬਾਹਰ ਆਏ ਤਾਂ ਉਨ੍ਹਾਂ ਦੀ ਭੈਣ ਰੇਸ਼ਮਾਂ ਵਾੜੇ ਵਿਚ ਇਕ ਪਾਸੇ ਬੇਸੁਧ ਪਈ ਸੀ। ਜਦੋ ਉਨ੍ਹਾਂ ਕੋਲ ਜਾ ਕੇ ਵੇਖਿਆ ਤਾਂ ਉਕਤ ਲੋਕਾਂ ਨੇ ਚੁੰਨੀ ਨਾਲ ਗਲਾ ਘੁੱਟ ਕੇ ਰੇਸ਼ਮਾਂ ਦਾ ਕ.ਤ.ਲ ਕਰ ਦਿੱਤਾ ਹੋਇਆ ਸੀ। ਮੌਕੇ ’ਤੇ ਪੁੱਜੇ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਸਬ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਕਰੀਮ, ਸੋਕੂ, ਸਾਪਦੀਨ ਅਤੇ ਸਫੀ ਨੂੰ

ਨਾਮਜ਼ਦ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਗ੍ਰਿਫ.ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਦੋਂਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ।

error: Content is protected !!