ਰੂਸ ‘ਚ ਲਗਾਤਾਰ ਪੰਜਵੀਂ ਵਾਰ ਰਾਸ਼ਟਰਪਤੀ ਬਣੇ ਪੁਤਿਨ, ਕਾਨੂੰਨ ਬਦਲ ਕੇ 2036 ਤੱਕ ਬਣੇ ਰਹਿਣਗੇ ਰਾਸ਼ਟਰਪਤੀ

ਰੂਸ ‘ਚ ਲਗਾਤਾਰ ਪੰਜਵੀਂ ਵਾਰ ਰਾਸ਼ਟਰਪਤੀ ਬਣੇ ਪੁਤਿਨ, ਕਾਨੂੰਨ ਬਦਲ ਕੇ 2036 ਤੱਕ ਬਣੇ ਰਹਿਣਗੇ ਰਾਸ਼ਟਰਪਤੀ

 

ਨਵੀਂ ਦਿੱਲੀ (ਵੀਓਪੀ ਬਿਊਰੋ) ਰੂਸ ਵਿੱਚ ਬੀਤੇ ਦਿਨੀਂ ਚੋਣਾਂ ਹੋ ਕੇ ਹਟੀਆਂ ਹਨ। ਇਸ ਦੌਰਾਨ ਵਲਾਦੀਮੀਰ ਪੁਤਿਨ ਲਗਾਤਾਰ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਹਨ। 15-17 ਮਾਰਚ ਨੂੰ ਹੋਈ ਵੋਟਿੰਗ ਵਿੱਚ ਪੁਤਿਨ ਨੂੰ 88% ਵੋਟਾਂ ਮਿਲੀਆਂ। ਉਸ ਦੇ ਵਿਰੋਧੀ ਨਿਕੋਲੇ ਖਾਰੀਤੋਨੋਵ ਨੂੰ ਸਿਰਫ 4% ਵੋਟਾਂ ਮਿਲੀਆਂ। ਵਲਾਦਿਸਲਾਵ ਦਾਵਾਨਕੋਵ ਅਤੇ ਲਿਓਨਿਡ ਸਲੂਟਸਕੀ ਤੀਜੇ ਅਤੇ ਚੌਥੇ ਸਥਾਨ ‘ਤੇ ਰਹੇ।

ਨਤੀਜਿਆਂ ਦੇ ਐਲਾਨ ਤੋਂ ਬਾਅਦ ਪੁਤਿਨ ਨੇ ਕਿਹਾ- ਹੁਣ ਰੂਸ ਹੋਰ ਵੀ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਬਣ ਜਾਵੇਗਾ। ਉਨ੍ਹਾਂ ਰੂਸ-ਨਾਟੋ ਵਿਵਾਦ ‘ਤੇ ਵੀ ਚਰਚਾ ਕੀਤੀ। ਕਿਹਾ- ਜੇਕਰ ਅਮਰੀਕਾ ਦੀ ਅਗਵਾਈ ਵਾਲੀ ਫੌਜੀ ਸੰਸਥਾ ਨਾਟੋ ਅਤੇ ਰੂਸ ਆਹਮੋ-ਸਾਹਮਣੇ ਆ ਜਾਂਦੇ ਹਨ ਤਾਂ ਦੁਨੀਆ ਤੀਜੇ ਵਿਸ਼ਵ ਯੁੱਧ ਤੋਂ ਇਕ ਕਦਮ ਦੂਰ ਹੋ ਜਾਵੇਗੀ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਅਜਿਹਾ ਕੁਝ ਚਾਹੁੰਦਾ ਹੋਵੇਗਾ।

ਤੁਹਾਨੂੰ ਦੱਸ ਦੇਈਏ ਕਿ ਰੂਸੀ ਸੰਵਿਧਾਨ ਵਿੱਚ ਲਿਖਿਆ ਹੋਇਆ ਹੈ ਕਿ ਕੋਈ ਵੀ ਵਿਅਕਤੀ ਰੂਸ ਵਿੱਚ ਇੱਕ ਵਾਰ ਤੋਂ ਵੱਧ ਰਾਸ਼ਟਰਪਤੀ ਨਹੀਂ ਬਣ ਸਕਦਾ। ਇਸ ਕਾਰਨ 8 ਮਈ 2008 ਵਿੱਚ, ਪੁਤਿਨ ਨੇ ਆਪਣੇ ਪ੍ਰਧਾਨ ਮੰਤਰੀ ਦਮਿੱਤਰੀ ਮੇਦਵੇਦੇਵ ਨੂੰ ਨਿਯੁਕਤ ਕੀਤਾ। ਉਨ੍ਹਾਂ ਨੂੰ ਰਾਸ਼ਟਰਪਤੀ ਬਣਾਇਆ ਅਤੇ ਆਪ ਪ੍ਰਧਾਨ ਮੰਤਰੀ ਬਣ ਗਏ। ਨਵੰਬਰ 2008 ਵਿੱਚ ਦਿਮਿਤਰੀ ਨੇ ਰਾਸ਼ਟਰਪਤੀ ਦੇ ਕਾਰਜਕਾਲ ਨੂੰ 4 ਸਾਲ ਤੱਕ ਵਧਾਉਣ ਲਈ ਸੰਵਿਧਾਨ ਵਿੱਚ ਸੋਧ ਕੀਤੀ।


ਇਸ ਤੋਂ ਬਾਅਦ 2012 ‘ਚ ਪੁਤਿਨ ਫਿਰ ਤੋਂ ਰੂਸ ਦੇ ਰਾਸ਼ਟਰਪਤੀ ਬਣੇ। ਉਸ ਨੇ ਰਾਸ਼ਟਰਵਾਦ ਨੂੰ ਲਗਾਤਾਰ ਅੱਗੇ ਵਧਾਇਆ ਅਤੇ ਦੇਸ਼ ਦੇ ਲੋਕਾਂ ਨੂੰ ਸੋਵੀਅਤ ਸੰਘ ਦਾ ਪ੍ਰਭਾਵ ਵਾਪਸ ਲੈਣ ਦੇ ਸੁਪਨੇ ਦਿਖਾਏ। 2014 ਵਿੱਚ, ਪੁਤਿਨ ਨੇ ਹਮਲਾ ਕੀਤਾ ਅਤੇ ਕ੍ਰੀਮੀਆ ਨੂੰ ਆਪਣੇ ਨਾਲ ਮਿਲਾ ਲਿਆ।

ਜਨਵਰੀ 2020 ਵਿੱਚ, ਪੁਤਿਨ ਨੇ ਇੱਕ ਸੰਵਿਧਾਨਕ ਸੋਧ ਦੁਆਰਾ ਰਾਸ਼ਟਰਪਤੀ ਦੀ ਦੋ-ਮਿਆਦ ਦੀ ਸੀਮਾ ਨੂੰ ਖਤਮ ਕਰ ਦਿੱਤਾ। ਇਸ ਨੂੰ ਸਹੀ ਸਾਬਤ ਕਰਨ ਲਈ ਪੁਤਿਨ ਨੇ ਰਾਏਸ਼ੁਮਾਰੀ ਕਰਵਾਈ।

ਇਸ ਨਾਲ ਪੁਤਿਨ ਲਈ 2036 ਤੱਕ ਰਾਸ਼ਟਰਪਤੀ ਬਣੇ ਰਹਿਣ ਦਾ ਰਸਤਾ ਸਾਫ਼ ਹੋ ਗਿਆ। ਇਸ ਨਾਲ ਪੁਤਿਨ ਲਗਭਗ ਤਿੰਨ ਦਹਾਕਿਆਂ ਤੱਕ ਸੋਵੀਅਤ ਸੰਘ ‘ਤੇ ਸ਼ਾਸਨ ਕਰਨ ਵਾਲੇ ਸਟਾਲਿਨ ਤੋਂ ਅੱਗੇ ਨਿਕਲ ਜਾਣਗੇ।

error: Content is protected !!