ਘਰ ਰੱਖੀ ਨਾਬਾਲਿਗਾ ਨੌਕਰਾਣੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ, DSP ਗ੍ਰਿਫ਼.ਤਾਰ

ਘਰ ਰੱਖੀ ਨਾਬਾਲਿਗਾ ਨੌਕਰਾਣੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ, DSP ਗ੍ਰਿਫ਼.ਤਾਰ


ਵੀਓਪੀ ਬਿਊਰੋ ਨੈਸ਼ਨਲ-ਇਕ ਨਾਬਾਲਗ ਨੌਕਰਾਣੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ ਇਕ ਡਿਪਟੀ ਸੁਪਰਡੈਂਟ ਆਫ ਪੁਲਿਸ (DSP)ਨੂੰ ਗ੍ਰਿਫ.ਤਾਰ ਕੀਤਾ ਗਿਆ ਹੈ। ਗ੍ਰਿਫ.ਤਾਰ ਕੀਤਾ ਗਿਆ ਪੁਲਿਸ ਅਧਿਕਾਰੀ ਅਸਾਮ ਵਿਚ ਗੋਲਾਘਾਟ ਜ਼ਿਲ੍ਹੇ ਦੀ ਇਕ ਪੁਲਿਸ ਅਕੈਡਮੀ ‘ਚ ਤਾਇਨਾਤ ਸੀ। ਉਸ ਖ਼ਿਲਾਫ਼ ਡੇਰਗਾਂਵ ਥਾਣੇ ਵਿਚ ਐਫਆਈਆਰ ਦਰਜ ਕੀਤੀ ਗਈ ਸੀ।


ਸੀਨੀਅਰ ਪੁਲਿਸ ਅਧਿਕਾਰੀ ਨੇ ਇੱਕ ਪੋਸਟ ਵਿੱਚ ਕਿਹਾ, “ਐਲਬੀਪੀਏ ਡੇਰਗਾਂਵ ਵਿੱਚ ਤਾਇਨਾਤ ਇੱਕ ਡੀਐਸਪੀ ਦੁਆਰਾ ਘਰੇਲੂ ਨੌਕਰਾਣੀ ਪ੍ਰਤੀ ਜਿਨਸੀ ਦੁਰਵਿਹਾਰ ਦੇ ਸੰਦਰਭ ਵਿੱਚ ਦੋਸ਼ – ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 376, 506 ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀ ਧਾਰਾ 6 ਦੇ ਤਹਿਤ ਗੋਲਾਘਾਟ ਜ਼ਿਲ੍ਹੇ ਦੇ ਡੇਰਗਾਂਵ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਅਪਰਾਧਿਕ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਏ ਸਬੂਤਾਂ ਦੇ ਆਧਾਰ ਉਤੇ ਡੀਐਸਪੀ ਨੂੰ ਗ੍ਰਿਫ.ਤਾਰ ਕੀਤਾ ਹੈ।

ਨਾਬਾਲਗ ਦੇ ਪਰਿਵਾਰ ਨੇ ਐਫਆਈਆਰ ਦਰਜ ਕਰਵਾਈ
ਨਾਬਾਲਗ ਦੇ ਪਰਿਵਾਰਕ ਮੈਂਬਰਾਂ ਨੇ ਸ਼ਨੀਵਾਰ ਨੂੰ ਗੋਲਾਘਾਟ ਜ਼ਿਲ੍ਹੇ ਦੇ ਡੇਰਗਾਂਵ ਪੁਲਿਸ ਸਟੇਸ਼ਨ ‘ਚ ਐੱਫ.ਆਈ.ਆਰ. ਦਰਜ ਕਰਵਾਈ ਸੀ। ਪੀੜਤ ਪਰਿਵਾਰ ਨੇ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ। ਉਹ (ਪੀੜਤ) ਕਿਸੇ ਤਰ੍ਹਾਂ ਡੀਐਸਪੀ ਦੀ ਰਿਹਾਇਸ਼ ਤੋਂ ਭੱਜ ਕੇ ਆਪਣੇ ਘਰ ਆ ਗਈ। ਉਸ ਨੇ ਸਾਨੂੰ ਸਭ ਕੁਝ ਦੱਸਿਆ ਤਾਂ ਅਸੀਂ ਐਫਆਈਆਰ ਦਰਜ ਕਰਵਾਉਣ ਦਾ ਫੈਸਲਾ ਕੀਤਾ।
ਨਾਬਾਲਗ ਨੇ ਦੋਸ਼ ਲਾਇਆ ਹੈ ਕਿ ਡੀਐਸਪੀ ਦੀ ਪਤਨੀ ਨੇ ਵੀ ਇਸ ਕੰਮ ਵਿੱਚ ਉਸ ਦਾ ਸਾਥ ਦਿੱਤਾ ਅਤੇ ਕਰਤੂਤਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਔਰਤ ਹੋਣ ਦੇ ਨਾਤੇ ਉਨ੍ਹਾਂ ਨੂੰ ਲੜਕੀ ਦਾ ਸਾਥ ਦੇਣਾ ਚਾਹੀਦਾ ਸੀ ਪਰ ਉਹ ਆਪਣੇ ਪਤੀ ਦੀਆਂ ਕਰਤੂਤਾਂ ਨੂੰ ਲੁਕਾ ਕੇ ਚੁੱਪ ਰਹੀ।

error: Content is protected !!