ਮੁੱਖ ਮੰਤਰੀ ਭਗਵੰਤ ਮਾਨ ਨੇ ਗਾਇਆ ‘ਸੋਨੇ ਦੀਆਂ ਵੇ ਕੰਗਣਾ’, ਵਿਰੋਧੀਆਂ ਨੇ ਕਿਹਾ- ਵਿਕ ਗਿਆ ਕੰਗਣਾ

ਮੁੱਖ ਮੰਤਰੀ ਭਗਵੰਤ ਮਾਨ ਨੇ ਗਾਇਆ ‘ਸੋਨੇ ਦੀਆਂ ਵੇ ਕੰਗਣਾ’, ਵਿਰੋਧੀਆਂ ਨੇ ਕਿਹਾ- ਵਿਕ ਗਿਆ ਕੰਗਣਾ

ਜਲੰਧਰ (ਵੀਓਪੀ ਬਿਊਰੋ) ਸੋਸ਼ਲ ਮੀਡੀਆ ‘ਤੇ ਕੋਈ ਵੀ ਚੀਜ਼ ਜਲਦੀ ਨਾਲ ਵਾਇਰਲ ਹੁੰਦੀ ਹੈ ਅਤੇ ਇਸ ‘ਤੇ ਪ੍ਰਤੀਕਿਰਿਆਵਾਂ ਵੀ ਆਉਂਦੀਆਂ ਹਨ। ਹੁਣ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਗੀਤ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਇਸ ਦੌਰਾਨ ਉਨ੍ਹਾਂ ਦੇ ਨਾਲ ਬਾਲੀਵੁੱਡ ਗਾਇਕ ਸੁਖਵਿੰਦਰ ਵੀ ਮੌਜੂਦ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ‘ਸੋਨੇ ਦੇ ਕੰਗਣਾ’ ਗੀਤ ਗਾਇਆ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਦੋਂ ਭਗਵੰਤ ਮਾਨ ਆਪਣੀ ਕਾਰ ਵਿੱਚ ਬੈਠ ਕੇ ਇਹ ਗੀਤ ਗਾ ਰਹੇ ਸਨ ਤਾਂ ਉਨ੍ਹਾਂ ਨਾਲ ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਵੀ ਮੌਜੂਦ ਸਨ। ਉਨ੍ਹਾਂ ਗੀਤ ਤੋਂ ਬਾਅਦ ਸੀਐਮ ਮਾਨ ਦੀ ਆਵਾਜ਼ ਦੀ ਤਾਰੀਫ਼ ਕੀਤੀ।

ਇਸ ਦੇ ਨਾਲ ਹੀ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂ ਨ ਵੀ ਕਾਫੀ ਤੰਜ ਕੱਸੇ ਹਨ।

error: Content is protected !!